ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਾਹੀ ਗਿੱਲ 19 ਦਸੰਬਰ ਯਾਨੀ ਅੱਜ ਮੰਗਲਵਾਰ ਨੂੰ 42 ਸਾਲਾਂ ਦੀ ਹੋ ਗਈ ਹੈ ਪਰ ਅੱਜ ਵੀ ਉਹ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਹੈ। 2003 'ਚ ਪੰਜਾਬੀ ਫਿਲਮ 'ਹਵਾਏ' ਨਾਲ ਅਦਾਕਾਰੀ 'ਚ ਡੈਬਿਊ ਕਰਨ ਵਾਲੀ ਮਾਹੀ ਗਿੱਲ ਨੂੰ 'ਦੇਵ ਡੀ', 'ਗੁਲਾਲ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ ਨਾਲ ਪਛਾਣ ਮਿਲੀ।
ਪੰਜਾਬ ਦੇ ਚੰਡੀਗੜ ਨਾਲ ਰਿਸ਼ਤਾ ਰੱਖਣ ਵਾਲੀ ਮਾਹੀ ਦੇ ਅਭਿਨੈ ਨੂੰ 'ਪਾਨ ਸਿੰਘ ਤੋਮਰ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ 'ਚ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਮਾਹੀ ਦਾ ਅਸਲ ਨਾਂ ਰਿੰਪੀ ਗਿੱਲ ਹੈ। ਉਨ੍ਹਾਂ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ 'ਚ ਮਾਸਟਰ ਡਿਗਰੀ ਹਾਸਲ ਕੀਤੀ ਹੈ।
2010 'ਚ ਫਿਲਮ 'ਦੇਵ ਡੀ' ਲਈ ਮਾਹੀ ਗਿੱਲ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਨਾਲ ਹੀ 'ਦੇਵ ਡੀ' ਲਈ ਉਸਨੂੰ 2010 'ਚ ਆਈਫਾ ਡੈਬਿਊ ਐਵਾਰਡ ਵੀ ਮਿਲ ਚੁੱਕਿਆ ਹੈ। 2012 'ਚ ਮਾਹੀ ਸਾਹਿਬ, 'ਬੀਵੀ ਔਰ ਗੈਂਗਸਅਰ' ਲਈ ਫਿਲਮ ਫੇਅਰ ਐਵਾਡਰ ਅਤੇ ਆਈਫਾ ਐਵਾਰਡ ਲਈ ਨਾਮੀਨੇਟ ਵੀ ਹੋ ਚੁੱਕੀ ਹੈ।
ਇਕ ਇੰਟਰਵਿਊ ਦੌਰਾਨ ਮਾਹੀ ਨੇ ਇਸ ਗੱਲ ਬਾਰੇ ਖੁਦ ਦੱਸਿਆ ਸੀ ਕਿ ਮੈਂ ਪਹਿਲੇ ਵਿਆਹ ਦੇ ਸਮੇਂ ਯੋਗ ਨਹੀਂ ਸੀ। ਮਾਹੀ ਗਿੱਲ ਦਾ ਵਿਆਹ ਕਾਫੀ ਜਲਦੀ ਹੋ ਗਿਆ ਸੀ। ਇਸ ਤੋਂ ਬਾਅਦ ਰਿਸ਼ਤਿਆਂ ਦੀ ਡੋਰ ਮਾਹੀ ਦੇ ਹੱਥੋਂ ਖਿਸਕ ਗਈ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ। ਜਾਣਕਾਰੀ ਮੁਤਾਬਕ ਮਾਹੀ ਇਸ ਸਮੇਂ ਗੋਆ ਦੇ ਇਕ ਹੋਟਲ ਦੇ ਆਨਰ ਨੂੰ ਡੇਟ ਕਰ ਰਹੀ ਹੈ। ਇਸ ਤੋਂ ਇਲਾਵਾ ਮਾਹੀ ਇਸ ਸਾਲ ਨਾਨਾ ਪਾਟੇਕਰ ਨਾਲ ਫਿਲਮ 'ਵੇਡਿੰਗ ਐਨੀਵਰਸਰੀ' 'ਚ ਨਜ਼ਰ ਆਈ ਸੀ ਅਤੇ ਹੁਣ ਉਹ ਫਿਲਮ 'ਸਾਹਿਬ, ਬੀਵੀ ਔਰ ਗੈਂਗਸਟਰ 3' ਦੀ ਤਿਆਰੀ 'ਚ ਹੈ।