ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਦਾ ਕਹਿਣਾ ਹੈ ਕਿ ਸੁਪਰਹਿੱਟ ਫਿਲਮ 'ਦਬੰਗ' ਨੇ ਉਸ ਲਈ ਬੈਕਫਾਇਰ ਦਾ ਕੰਮ ਕੀਤਾ ਸੀ। ਮਾਹੀ ਗਿੱਲ ਨੇ ਸੁਪਰਹਿੱਟ ਫਿਲਮ 'ਦਬੰਗ' ਵਿਚ ਕੰਮ ਕੀਤਾ ਹੈ। ਮਾਹੀ ਗਿੱਲ ਨੇ ਦੱਸਿਆ ਕਿ ਜਦੋਂ ਅਨੁਰਾਗ ਕਸ਼ਯਪ ਦੇ ਭਰਾ ਅਭਿਨਵ 'ਦਬੰਗ' ਦਾ ਨਿਰਦੇਸ਼ਨ ਕਰ ਰਹੇ ਸਨ ਤਾਂ ਉਹ ਇਸ ਵਿਚ ਅਰਬਾਜ਼ ਦੀ ਪਤਨੀ ਦੀ ਭੂਮਿਕਾ ਨਿਭਾਉਣ ਲਈ ਰਾਜ਼ੀ ਹੋ ਗਈ।
ਮਾਹੀ ਨੇ ਕਿਹਾ ਕਿ ਫਿਲਮ ਬਲਾਕਬਸਟਰ ਰਹੀ ਪਰ ਮੇਰੇ ਲਈ ਇਸ ਨੇ ਬੈਕਫਾਇਰ ਦਾ ਕੰਮ ਕੀਤਾ। ਉਹ ਡਾਇਰੈਕਟਰਜ਼, ਜੋ ਮੈਨੂੰ ਲੀਡ ਰੋਲਸ ਲਈ ਕਾਸਟ ਕਰ ਰਹੇ ਸਨ, ਨੇ ਕਿਹਾ ਕਿ ਮੈਂ ਫਿਲਮ ਵਿਚ ਛੋਟਾ ਜਿਹਾ ਰੋਲ ਕਰਕੇ ਗਲਤੀ ਕੀਤੀ ਹੈ। ਇਕ ਡਾਇਰੈਕਟਰ ਨੇ ਤਾਂ ਮੈਨੂੰ ਇਸ ਲਈ ਫਿਲਮ ਤੋਂ ਬਾਹਰ ਕਰ ਦਿੱਤਾ, ਕਿਉਂਕਿ 'ਦਬੰਗ' ਤੋਂ ਬਾਅਦ ਮੈਂ ਹੀਰੋਇਨ ਮੈਟੀਰੀਅਲ ਨਹੀਂ ਰਹੀ ਸੀ।