FacebookTwitterg+Mail

ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ 'ਮਿੱਟੀ...' ਦੀ ਅਦਾਕਾਰਾ, 11 ਸਾਲ ਬਾਅਦ ਦੱਸਿਆ ਡਾਇਰੈਕਟਰ ਦਾ ਸੱਚ

mahi gill casting couch
02 May, 2018 06:43:07 PM

ਜਲੰਧਰ(ਬਿਊਰੋ)— ਪਾਲੀਵੁੱਡ ਅਦਾਕਾਰਾ ਮਾਹੀ ਗਿੱਲ ਦਾ ਨਾਂ ਉਨ੍ਹਾਂ ਅਦਾਕਾਰਾਂ 'ਚ ਮਸ਼ਹੂਰ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਵੱਖਰੀ ਪਛਾਣ ਬਣਾਈ ਹੈ। ਬਾਲੀਵੁੱਡ 'ਚ ਇੰਨੀ ਦਿਨੀਂ ਕਾਸਚਿੰਗ ਕਾਊਚ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਬੀਤੇ ਦਿਨੀਂ ਕਈ ਅਦਾਕਾਰਾਂ ਨੇ ਇਸ 'ਤੇ ਆਪਣੀ ਬੇਬਾਕ ਰਾਏ ਰੱਖੀ। ਹਾਲ ਹੀ 'ਚ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਵੀ ਇਸ ਮਾਮਲੇ 'ਚ ਆ ਗਈ ਹੈ।
Punjabi Bollywood Tadka
ਫਿਲਮਾਂ 'ਚ ਮਾਹੀ ਗਿੱਲ ਨੇ ਜ਼ਿਆਦਾ ਬੋਲਡ ਕਿਰਦਾਰ ਹੀ ਨਿਭਾਏ ਹਨ ਪਰ ਅਸਲ ਜ਼ਿੰਦਗੀ 'ਚ ਉਹ ਆਪਣੇ ਇਨ੍ਹਾਂ ਕਿਰਦਾਰਾਂ ਤੋਂ ਇਕਦਮ/ਕਾਫੀ ਵੱਖਰੀ ਹੈ। ਹਾਲ ਹੀ 'ਚ ਅਦਾਕਾਰਾ ਨੇ 11 ਸਾਲ ਬਾਅਦ ਆਪਣੀ ਜ਼ਿੰਦਗੀ ਨਾਲ ਜੁੜੇ ਇਕ ਅਜਿਹੇ ਰਾਜ਼ ਤੋਂ ਪਰਦਾ ਚੁੱਕਿਆ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
Punjabi Bollywood Tadka
ਮਾਹੀ ਗਿੱਲ ਨੇ ਬਾਲੀਵੁੱਡ 'ਚ ਸਾਲ 2007 'ਚ 'ਖੋਇਆ ਖੋਇਆ ਚਾਂਦ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਪਛਾਣ ਉਸ ਨੂੰ 'ਦੇਵ ਡੀ' ਫਿਲਮ 'ਚ 'ਪਾਰੋ' ਦੇ ਕਿਰਦਾਰ ਨਾਲ ਮਿਲੀ। ਹਾਲ ਹੀ 'ਚ ਮਾਹੀ ਗਿੱਲ ਨੇ ਸੋਸ਼ਲ ਮੀਡੀਆ ਸਾਹਮਣੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸੀਆਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਨਾ ਜਾਣਦੇ ਹੋਵੋ।
Punjabi Bollywood Tadka
ਮਾਹੀ ਨੇ ਦੱਸਿਆ, ''ਮੈਂ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹਾਂ। ਮੈਨੂੰ ਉਸ ਡਾਇਰੈਕਟਰ ਦਾ ਨਾਂ ਯਾਦ ਨਹੀਂ ਹੈ। ਕਰੀਅਰ ਦੇ ਸ਼ੁਰੂਆਤੀ ਦੌਰ 'ਚ ਡਾਇਰੈਕਟਰ ਨੂੰ ਮਿਲਣ ਦੌਰਾਨ ਸੂਟ ਪਾ ਕੇ ਗਈ ਸੀ ਤਾਂ ਉਦੋਂ ਡਾਇਰੈਕਟਰ ਨੇ ਕਿਹਾ ਸੀ ਕਿ ਇਸ ਤਰ੍ਹਾਂ ਸੂਟ ਪਾ ਕੇ ਆਵੇਗੀ ਤਾਂ ਕੋਈ ਵੀ ਫਿਲਮ 'ਚ ਤੈਨੂੰ ਕੰਮ ਨਹੀਂ ਦੇਵੇਗਾ।
Punjabi Bollywood Tadka
ਇਸ ਦੌਰਾਨ ਡਾਇਰੈਕਟਰ ਨੇ ਮੈਨੂੰ ਕਿਹਾ ਸੀ, ''ਮੈਂ ਦੇਖਣਾ ਚਾਹੁੰਦਾ ਹਾਂ ਕਿ ਤੂੰ ਨਾਈਟੀ 'ਚ ਕਿਵੇਂ ਦੀ ਲੱਗੇਗੀ?'' ਉਸ ਸਮੇਂ ਮੈਂ ਡਾਇਰੈਕਟਰ ਦੀ ਗੱਲ ਸੁਣ ਕੇ ਕਾਫੀ ਪਰੇਸ਼ਾਨ ਹੋ ਗਈ ਸੀ। ਇਥੋਂ ਤੱਕ ਕਿ ਸਮਾਂ ਅਜਿਹਾ ਆ ਗਿਆ ਸੀ ਕਿ ਮੈਂ ਇਹ ਗੱਲ ਸੋਚਣ ਲਈ ਮਜ਼ਬੂਰ ਹੋ ਗਈ ਸੀ ਕਿ ਸਹੀ/ਅਸਲ 'ਚ ਸੂਟ ਪਾਉਣ ਨਾਲ ਕਿਰਦਾਰ ਨਹੀਂ ਮਿਲਦੇ ਤੇ ਕੋਈ ਕੰਮ ਨਹੀਂ ਦੇਵੇਗਾ?
Punjabi Bollywood Tadka
ਹਾਲਾਂਕਿ ਇਸ ਤੋਂ ਬਾਅਦ ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਵੀ ਦਿੱਤੀਆਂ ਸਨ।'' ਅੱਗੇ ਮਾਹੀ ਨੇ ਕਿਹਾ, ''ਮੈਨੂੰ ਚੀਜ਼ਾਂ ਨੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਲੋਕਾਂ ਨੇ ਮੇਰੇ ਨਾਲ ਦਫਤਰ 'ਚ ਮਿਲਣਾ ਤੱਕ ਬੰਦ ਕਰ ਦਿੱਤਾ ਸੀ। ਕਿਸੇ ਨੂੰ ਮਿਲਣ ਲਈ ਮੈਂ ਆਪਣੇ ਦੋਸਤ ਨੂੰ ਲੈ ਕੇ ਜਾਂਦੀ ਸੀ।''
Punjabi Bollywood Tadka
ਦੱਸਣਯੋਗ ਹੈ ਕਿ ਮਾਹੀ ਗਿੱਲ ਬਹੁਤ ਜਲਦ 'ਸਾਹਿਬ ਬੀਵੀ ਔਰ ਗੈਂਗਸਟਰ 3' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਮਾਹੀ ਗਿੱਲ 'ਹਵਾਏ', 'ਮਿੱਟੀ ਵਾਜਾ ਮਾਰਦੀ', 'ਚੱਕ ਦੇ ਫੱਟੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ 'ਖੋਇਆ ਖੋਇਆ ਚਾਂਦ', 'ਦੇਵ ਡੀ', 'ਗੁਲਾਲ', 'ਆਗੇ ਸੇ ਰਾਈਟ', 'ਦਬੰਗ', 'ਸਾਹਿਬ ਬੀਵੀ ਔਰ ਗੈਂਗਸਟਰ', 'ਬੁਲੈਟ ਰਾਜਾ' ਆਦਿ ਫਿਲਮਾਂ 'ਚ ਵੀ ਐਕਟਿੰਗ ਦੇ ਜ਼ੌਹਰ ਦਿਖਾ ਚੁੱਕੀ ਹੈ। ਦੱਸ ਦੇਈਏ ਕਿ ਮਾਹੀ ਗਿੱਲ ਨੇ ਸਾਲ 2003 'ਚ ਪੰਜਾਬੀ ਫਿਲਮ 'ਹਵਾਏ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।  


Tags: Mahi GillCasting CouchMitti Wajaan MaardiHawayeinChak De PhatteShareekSaheb Biwi Aur Gangster 3Khoya Khoya Chand

Edited By

Sunita

Sunita is News Editor at Jagbani.