ਮੁੰਬਈ (ਬਿਊਰੋ)— ਸਾਲ 2003 'ਚ ਪੰਜਾਬੀ ਫਿਲਮ 'ਹਵਾਏ' ਨਾਲ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ 'ਚ ਹੋਇਆ ਸੀ। ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਉਨ੍ਹਾਂ ਦੇ ਸਫਰ 'ਚ ਸਿੱਧੀ-ਸਾਦੀ ਲੜਕੀ ਤੋਂ ਹੌਟ ਬੇਬੀ ਬਣਨ ਦੀ ਕਹਾਣੀ ਲੁਕੀ ਹੋਈ ਹੈ। ਮਾਹੀ ਗਿੱਲ ਹਮੇਸ਼ਾ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਦਾ ਵਿਸ਼ਾ ਬਣੀ ਹੈ। 'ਹਵਾਏ' ਨਾਲ ਡੈਬਿਊ ਕਰਨ ਵਾਲੀ ਮਾਹੀ ਨੇ 'ਦੇਵ ਡੀ', 'ਗੁਲਾਲ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ ਨਾਲ ਫਿਲਮ ਇੰਡਸਟਰੀ 'ਚ ਖੁੱਦ ਨੂੰ ਪੱਕੇ ਪੈਰੀ ਕੀਤਾ। ਇਸ ਤੋਂ ਇਲਾਵਾ ਪੰਜਾਬੀ ਫਿਲਮ 'ਮਿੱਟੀ ਵਾਜਾਂ ਮਾਰਦੀ', 'ਚੱਕ ਦੇ ਫੱਟੇ', 'ਕੈਰੀ ਆਨ ਜੱਟਾ' ਅਤੇ 'ਸ਼ਰੀਕ' 'ਚ ਉਸ ਦੇ ਕੰਮ ਦੀ ਕਾਫੀ ਤਾਰੀਫ ਹੋਈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਫਿਲਮ 'ਨੌਟ ਏ ਲਵ ਸਟੋਰੀ' 'ਚ ਮਾਹੀ ਗਿੱਲ ਕੰਮ ਕਰ ਚੁੱਕੀ ਹੈ। ਮਾਹੀ ਨੇ ਫਿਲਮਾਂ 'ਚ ਆਪਣੇ ਬੋਲਡ ਲੁੱਕ ਨਾਲ ਕਈ ਵਾਰ ਦਰਸ਼ਕਾਂ ਦਾ ਮਨ ਮੋਹਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਚੰਡੀਗੜ੍ਹ ਨਾਲ ਰਿਸ਼ਤਾ ਰੱਖਣ ਵਾਲੀ ਮਾਹੀ ਗਿੱਲ ਦੇ ਅਭਿਨੈ ਨੂੰ 'ਪਾਨ ਸਿੰਘ ਤੋਮਰ', 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ 'ਚ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਮਾਹੀ ਗਿੱਲ ਦਾ ਅਸਲੀ ਨਾਂ ਰਿੰਪੀ ਗਿੱਲ ਹੈ। ਉਨ੍ਹਾਂ ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ 'ਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਸਾਲ 2010 'ਚ ਫਿਲਮ 'ਦੇਵ ਡੀ' ਲਈ ਮਾਹੀ ਗਿੱਲ ਨੂੰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਇਕ ਇੰਟਰਵਿਊ ਦੌਰਾਨ ਮਾਹੀ ਗਿੱਲ ਨੇ ਇਸ ਗੱਲ ਬਾਰੇ ਖੁਦ ਦੱਸਿਆ ਸੀ ਕਿ ਮੈਂ ਪਹਿਲੇ ਵਿਆਹ ਦੇ ਸਮੇਂ ਯੋਗ ਨਹੀਂ ਸੀ। ਮਾਹੀ ਗਿੱਲ ਦਾ ਵਿਆਹ ਕਾਫੀ ਜਲਦੀ ਹੋ ਗਿਆ ਸੀ। ਇਸ ਤੋਂ ਬਾਅਦ ਰਿਸ਼ਤਿਆਂ ਦੀ ਡੋਰ ਮਾਹੀ ਦੇ ਹੱਥੋਂ ਖਿਸਕ ਗਈ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ।