ਮੁੰਬਈ(ਬਿਊਰੋ)— ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਇਨ੍ਹੀਂ ਦਿਨੀਂ ਰਣਬੀਰ ਕਪੂਰ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਲੈ ਕੇ ਖੂਬ ਚਰਚਾ 'ਚ ਹੈ। ਤੁਹਾਨੂੰ ਦੱਸ ਦੇਈਏ ਇਸ ਸਾਲ ਉਨ੍ਹਾਂ ਉਨ੍ਹਾਂ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਪਰ ਮਾਹਿਰਾ ਬਾਰੇ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਗਿਣਤੀ ਸਭ ਤੋਂ ਮਸ਼ਹੂਰ ਪਾਕਿਸਤਾਨੀ ਅਦਾਕਾਰਾ 'ਚ ਕੀਤੀ ਜਾਂਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੀ ਮਸ਼ਹੂਰ ਅਦਾਕਾਰਾ ਕਦੀ ਵੇਟਰਸ ਦੇ ਤੌਰ 'ਤੇ ਵੀ ਕੰਮ ਕਰ ਚੁੱਕੀ ਹੈ।
ਮਾਹਿਰਾ ਦਾ ਜਨਮ 21 ਦਸੰਬਰ, 1984 ਨੂੰ ਕਰਾਚੀ 'ਚ ਹੋਇਆ ਸੀ। ਕਰਾਚੀ ਦੇ ਫਾਊਂਡੇਸ਼ਨ ਪਬਲਿਕ ਸਕੂਲ 'ਚ ਮਾਹਿਰਾ ਨੇ ਪੜਾਈ ਕੀਤੀ ਸੀ। ਫਿਰ 17 ਸਾਲ ਦੀ ਉਮਰ 'ਚ ਉਹ ਅੱਗੇ ਦੀ ਪੜਾਈ ਲਈ ਕੈਲੀਫੋਰਨੀਆ ਚਲੀ ਗਈ।
ਯੂ. ਐੱਸ. ਏ. 'ਚ ਪੜਾਈ ਦੌਰਾਨ ਉੁਸਨੇ ਬਤੌਰ ਵੇਟਰਸ ਇਕ ਰੈਸਟੋਰੈਂਟ 'ਚ ਪਾਰਟ ਟਾਈਮ ਕੰਮ ਕੀਤਾ। ਇੰਨਾ ਹੀ ਨਹੀਂ ਪੜਾਈ ਦੌਰਾਨ ਉਹ ਦਦਦਨਾਮਕ ਦੁਕਾਨ 'ਤੇ ਕੰਮ ਕਰਦੀ ਸੀ ਜਿੱਥੇ ਉਹ ਟਾਇਲੇਟ ਸਾਫ, ਸਾਫ-ਸਫਾਈ ਅਤੇ ਕੈਸ਼ਿਅਰ ਤੱਕ ਦਾ ਕੰਮ ਕਰਦੀ ਸੀ।
ਸੂਤਰਾਂ ਮੁਤਾਬਕ 2006 'ਚ ਲਾਸ ਐਂਜਿਲਸ 'ਚ ਮਾਹਿਰਾ ਦੀ ਮੁਲਾਕਾਤ ਅਲੀ ਅਸਕਰੀ ਨਾਂ ਦੇ ਇਕ ਵਿਅਕਤੀ ਨਾਲ ਹੋਈ ਸੀ ਪਰ ਮਾਹਿਰਾ ਦਾ ਪਰਿਵਾਰ ਇਨ੍ਹਾਂ ਦੋਵਾਂ ਦੇ ਰਿਸ਼ਤੇ ਦੇ ਖਿਲਾਫ ਸੀ।
ਅਜਿਹੇ 'ਚ ਉਨ੍ਹਾਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ 13 ਜੁਲਾਈ 2007 ਨੂੰ ਅਲੀ ਨਾਲ ਵਿਆਹ ਕਰ ਲਿਆ। ਕਰੀਬ 8 ਸਾਲ ਬਾਅਦ 2015 'ਚ ਮਾਹਿਰਾ ਤੇ ਅਲੀ ਨੇ ਤਲਾਕ ਲੈ ਲਿਆ। ਮਾਹਿਰਾ ਦਾ ਇਕ ਬੇਟਾ ਅਜਲਾਨ ਹੈ ਜੋ ਇਸ ਸਮੇਂ ਉਸ ਨਾਲ ਹੀ ਰਹਿੰਦਾ ਹੈ।