ਮੁੰਬਈ (ਬਿਊਰੋ)— ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਮਾਹਿਰਾ ਖਾਨ 'ਕਾਨਸ' 'ਚ ਧੂਮ ਮਚਾ ਰਹੀ ਹੈ।
ਮਾਹਿਰਾ ਨੇ ਬੇਹੱਦ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ 'ਚ 'ਕਾਨਸ ਫਿਲਮ ਫੈਸਟੀਵਲ' 'ਚ ਡੈਬਿਊ ਕੀਤਾ।
ਬਲੈਕ ਅਤੇ ਰੈੱਡ ਡਰੈੱਸ 'ਚ ਤਾਂ ਮਾਹਿਰਾ ਖਾਨ ਕਿਸੇ ਪਰੀ ਤੋਂ ਘੱਟ ਨਹੀਂ ਲੱਗੀ।
ਫ੍ਰੈਂਚ ਰਿਵੇਰੀਆ 'ਚ ਦੂਜੇ ਦਿਨ ਮਾਹਿਰਾ ਨੇ ਕਈ ਵਾਰ ਡਰੈੱਸਿਜ਼ ਚੇਂਜ ਕੀਤੀਆਂ ਤੁਹਾਨੂੰ ਦੱਸ ਦੇਈਏ ਕਿ ਮਾਹਿਰਾ ਲਾਰੀਆਲ ਪੈਰਿਸ ਦੀ ਪਹਿਲੀ ਪਾਕਿਸਤਾਨੀ ਬ੍ਰਾਂਡ ਅੰਬੈਸਡਰ ਹੈ।
ਮਾਹਿਰਾ ਦੀ ਸਭ ਤੋਂ ਲੇਟੈਸਟ ਡਰੈੱਸ ਹੈ Blumarine ਸਟੂਡੀਓ ਦਾ ਇਹ ਆਫ ਸ਼ੋਲਡਰ ਗਾਊਨ।
ਉਨ੍ਹਾਂ ਨੇ ਆਪਣੇ ਇਸ ਲੁੱਕ ਨੂੰ ਪਿੰਕ ਲਿੱਪ ਕਲਰ ਅਤੇ ਜ਼ੋਹਰਾ ਰਹਿਮਾਨ ਦੀ ਡਿਜ਼ਾਈਨ ਕੀਤੀ ਹੋਈ ਗੋਲਡ ਜਿਊਲਰੀ ਨਾਲ ਕੰਪਲੀਟ ਕੀਤਾ।
ਮਾਹਿਰਾ ਦੇ ਇਸ ਲੁੱਕ ਨੂੰ ਅਮਰ ਫੈਜ਼ ਨੇ ਸਟਾਈਲ ਕੀਤਾ ਹੈ।
ਇਸ ਤੋਂ ਪਹਿਲੇ ਦਿਨ ਦੀ ਸ਼ੁਰੂਆਤ 'ਚ ਮਾਹਿਰਾ ਨੇ ਮੇਨਅਹੀਲ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਸੀ।
ਮਾਹਿਰਾ ਨੇ ਆਪਣੇ ਵਾਲਾਂ ਨੂੰ ਟ੍ਰਡੀਸ਼ਨਲ ਅੰਦਾਜ਼ 'ਚ ਸਟਾਈਲ ਕਰਦੇ ਹੋਏ ਕੈਪਸ਼ਨ ਦਿੱਤਾ, ''ਖਜੂਰ ਵਾਲੀ ਗੁੱਤ''।
ਮਾਹਿਰਾ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।
ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਵੀ ਹੋ ਰਹੀਆਂ ਹਨ।