FacebookTwitterg+Mail

ਬੇਘਰ ਹੁੰਦਿਆਂ ਹੀ ਮਾਹਿਰਾ ਦੇ ਬਦਲੇ ਤੇਵਰ, ਪਾਰਸ ਨੂੰ ਛੱਡ ਇਸ ਮੁਕਾਬਲੇਬਾਜ਼ ਲਈ ਮੰਗੇ ਵੋਟ

mahira sharma paras chhabra and sidharth shukla
15 February, 2020 09:03:51 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਆਪਣੇ ਗ੍ਰੈਂਡ ਫਿਨਾਲੇ ਵੱਲ ਵਧ ਗਿਆ ਹੈ। 6 ਫਾਈਨਲਿਸਟ ਵਿਚਕਾਰ 'ਬਿੱਗ ਬੌਸ ਸੀਜ਼ਨ 13' ਦੀ ਟਰਾਫੀ ਕਿਸ ਨੂੰ ਮਿਲੇਗੀ, ਇਹ ਸਸਪੈਂਸ ਬਣਿਆ ਹੋਇਆ ਹੈ। ਫੈਨਜ਼ ਆਪਣੇ-ਆਪਣੇ ਪਸੰਦੀਦਾ ਕੰਟੈਸਟੈਂਟ ਲਈ ਵੋਟ ਮੰਗ ਰਹੇ ਹਨ, ਉਥੇ ਹੀ ਟੀ. ਵੀ. ਸਿਤਾਰੇ ਵੀ ਆਪਣੇ ਦੋਸਤਾਂ ਲਈ ਆਪਣੇ ਫੈਨਜ਼ ਤੋਂ ਵੋਟ ਮੰਗਣ 'ਚ ਪਿੱਛੇ ਨਹੀਂ ਹਨ ਪਰ ਇਕ ਹੈਰਾਨੀ ਇਹ ਹੈ ਕਿ ਫਿਨਾਲੇ ਤੋਂ ਦੋ ਦਿਨ ਪਹਿਲਾਂ ਘਰੋਂ ਨਿਕਲੀ ਮਾਹਿਰਾ ਸ਼ਰਮਾ ਨੇ ਘਰ ਬਾਹਰ ਨਿਕਲਦਿਆਂ ਹੀ ਪਾਰਸ ਛਾਬੜਾ ਲਈ ਨਹੀਂ ਸਗੋਂ ਸਿਧਾਰਥ ਸ਼ੁਕਲਾ ਲਈ ਵੋਟ ਮੰਗ ਰਹੀ ਹੈ। ਹੁਣ ਵੋਟਿੰਗ ਲਾਈਨ ਕੁਝ ਹੀ ਘੰਟਿਆਂ ਲਈ ਖੁੱਲ੍ਹੀਆਂ ਹਨ ਤੇ ਸਿਧਾਰਥ ਸ਼ੁਕਲਾ ਦੇ ਫੈਨਜ਼ ਉਨ੍ਹਾਂ ਦੇ ਸਪੋਰਟ 'ਚ ਆ ਗਏ ਹਨ।

ਮਾਹਿਰਾ ਸ਼ਰਮਾ ਨੇ ਲਿਖਿਆ, ''ਇਹ ਕਦੇ ਸੋਚਿਆ ਵੀ ਨਹੀਂ ਸੀ ਕਿ 'ਬਿੱਗ ਬੌਸ' 'ਚ ਯਾਦਾਂ, ਦੋਸਤੀ, ਬੰਧਨ, ਖੁਸ਼ੀਆਂ ਮਿਲਣਗੀਆਂ, ਇਸ ਯਾਤਰਾ 'ਚ ਮੇਰੇ ਨਾਲ ਰਹਿਣ ਤੇ ਮੈਨੂੰ ਸਪੋਰਟ ਕਰਨ ਲਈ ਸਿਧਾਰਥ ਸ਼ੁਕਲਾ ਦਾ ਸ਼ੁਕਰੀਆ।''
ਦੱਸ ਦੇਈਏ ਕਿ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਕਾਫੀ ਚੰਗੀ ਬਾਂਡਿੰਗ ਰਹੀ ਸੀ ਤੇ ਲੋਕਾਂ ਦਾ ਕਹਿਣਾ ਸੀ ਕਿ ਇਹ ਦੋਸਤੀ ਤੋਂ ਕੁਝ ਅੱਗੇ ਵੱਧ ਕੇ ਹੈ ਪਰ ਘਰੋਂ ਬਾਹਰ ਜਾ ਕੇ ਪਾਰਸ ਛਾਬੜਾ ਦੀ ਥਾਂ ਸਿਧਾਰਥ ਸ਼ੁਕਲਾ ਲਈ ਵੋਟ ਮੰਗੇ? ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ 'ਬਿੱਗ ਬੌਸ 13' ਦੀ ਟਰਾਫੀ ਨੂੰ ਕਿਹੜਾ ਮੁਕਾਬਲੇਬਾਜ਼ ਆਪਣੇ ਨਾਂ ਕਰਦਾ ਹੈ।


Tags: Bigg Boss 13Mahira SharmaParas ChhabraSidharth Shukla

About The Author

sunita

sunita is content editor at Punjab Kesari