FacebookTwitterg+Mail

ਪਾਰਸ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਮਾਹਿਰਾ, ਸ਼ਹਿਨਾਜ਼ ਨੂੰ ਦਿੱਤੀ ਚੇਤਾਵਨੀ (ਵੀਡੀਓ)

mahira sharma says she like paras chhabra and warn shehnaz gill
21 December, 2019 11:04:48 AM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਦੋਸਤੀ ਹੋਲੀ-ਹੋਲੀ ਪਿਆਰ 'ਚ ਬਦਲ ਰਹੀ ਹੈ। ਪਹਿਲਾਂ ਪਾਰਸ ਛਾਬੜਾ ਮਾਹਿਰਾ ਸ਼ਰਮਾ ਨੂੰ ਕਿੱਸ ਕਰਦੇ ਦਿਸੇ ਸਨ ਤੇ ਹੁਣ ਮਾਹਿਰਾ ਸ਼ਰਮਾ ਨੇ ਸਾਰਿਆਂ ਸਾਹਮਣੇ ਪਾਰਸ ਛਾਬੜਾ ਲਈ ਆਪਣੇ ਪਿਆਰ ਦਾ ਐਲਾਨ ਕੀਤਾ ਹੈ।

ਮਾਹਿਰਾ ਸਾਰਿਆਂ ਸਾਹਮਣੇ ਕਰਦੀ ਹੈ ਪਾਰਸ ਨੂੰ ਕਿੱਸ
ਬੀਤੇ ਐਪੀਸੋਡ 'ਚ ਮਾਹਿਰਾ ਬਿੱਗ ਬੌਸ ਦੇ ਬਾਕੀ ਘਰ ਵਾਲਿਆਂ ਸਾਹਮਣੇ ਪਾਰਸ ਛਾਬੜਾ ਦੀਆਂ ਗੱਲ੍ਹਾਂ 'ਤੇ ਕਿੱਸ ਕਰਦੀ ਹੈ ਤੇ ਸ਼ਹਿਨਾਜ਼ ਕੌਰ ਗਿੱਲ ਨੂੰ ਚੇਤਾਵਨੀ ਦਿੰਦੀ ਹੋਈ ਕਹਿੰਦੀ ਹੈ ਕਿ, ''ਸਾਫ ਸ਼ਬਦਾਂ 'ਚ ਕਹਿ ਰਹੀ ਹਾਂ, ਹੁਣ ਇਸ ਤੋਂ ਦੂਰ ਰਹਿਣਾ। ਪਸੰਦ ਐ ਮੈਨੂੰ ਇਹ।'' ਹਾਲਾਂਕਿ ਮਾਹਿਰਾ ਦੀਆਂ ਇਨ੍ਹਾਂ ਚੁਭਵੀਆਂ ਗੱਲਾਂ ਦਾ ਜਵਾਬ ਦਿੰਦੀ ਹੋਈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਆਖਦੀ ਹੈ ਕਿ, ''ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਮੈਨੂੰ ਤੇਰੇ ਤੋਂ ਕੋਈ ਜਲਨ ਨਹੀਂ ਹੈ। ਮੈਂ ਪਾਰਸ ਕੋਲ ਨਹੀਂ ਆਉਂਦੀ। ਜੇਕਰ ਤੈਨੂੰ ਦਿੱਕਤ ਹੁੰਦੀ ਹੈ ਤਾਂ ਉਹ ਤੇਰੀ ਪ੍ਰੋਬਲਮ ਹੈ।'' ਇਸ ਤੋਂ ਬਾਅਦ ਵੀ ਮਾਹਿਰਾ ਚੁੱਪ ਨਹੀਂ ਹੁੰਦੀ। ਉਹ ਸ਼ਹਿਨਾਜ਼ ਨੂੰ ਸੁਣਾਉਂਦੀ ਹੈ ਕਿ, ''ਤੂੰ ਦੋਸਤ-ਦੋਸਤ ਕਹਿ ਕੇ ਉਹੀ ਕੀਤਾ ਜੋ ਤੇਰੇ ਦਿਲ 'ਚ ਸੀ।''

ਨਵੇਂ ਮੋੜ 'ਤੇ ਲਵ ਟ੍ਰੈਂਗਲ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼ਹਿਨਾਜ਼ ਨੇ ਪਾਰਸ ਲਈ ਆਪਣੀਆਂ ਫੀਲਿੰਗਜ਼ ਦਾ ਇਜ਼ਹਾਰ ਕੀਤਾ ਸੀ ਪਰ ਪਾਰਸ ਸ਼ਹਿਨਾਜ਼ ਵੱਲ ਧਿਆਨ ਨਹੀਂ ਦੇ ਰਿਹਾ। ਹੁਣ ਮਾਹਿਰਾ ਦੇ ਪਿਆਰ ਦਾ ਐਲਾਨ ਪਾਰਸ ਛਾਬੜਾ ਤੇ ਸ਼ਹਿਨਾਜ਼ ਗਿੱਲ ਦੇ ਲਵ ਟ੍ਰੈਂਗਲ ਨੂੰ ਨਵੇਂ ਮੋੜ 'ਤੇ ਲੈ ਆਇਆ ਹੈ। ਉੱਥੇ ਹੀ ਪਾਰਸ ਵੀ ਮਾਹਿਰਾ ਵੱਲ ਕਦਮ ਵਧਾ ਰਿਹਾ ਹੈ। ਪਾਰਸ ਵੀ ਮਾਹਿਰਾ ਦੀ ਕਿੱਸ ਦਾ ਜਵਾਬ ਕਿੱਸ ਦੇ ਰੂਪ 'ਚ ਦਿੰਦਾ ਹੈ। ਉਥੇ ਹੀ ਸ਼ਹਿਨਾਜ਼ ਸਿਧਾਰਥ ਸ਼ੁਕਲਾ ਨਾਲ ਮੁੜ ਦੋਸਤੀ ਕਰਨੀ ਚਾਹੁੰਦੀ ਹੈ। ਬਿੱਗ ਬੌਸ ਦੀ ਨਵੀਂ ਵੀਡੀਓ 'ਚ ਉਹ ਸ਼ੁਕਲਾ ਦੇ ਪੈਰ ਦਬਾਉਂਦੀ ਨਜ਼ਰ ਆ ਰਹੀ ਹੈ।

 


Tags: Bigg Boss 13Paras ChhabraShehnaz Kaur GillMahira SharmaVideo ViralSidharth ShuklaRashami DesaiAseem RiazArhaan KhanTV Celebrity

About The Author

sunita

sunita is content editor at Punjab Kesari