FacebookTwitterg+Mail

ਫਿਲਮ 'ਮੈਦਾਨ' ਦੀ ਪਹਿਲੀ ਝਲਕ, ਚਿੱਕੜ 'ਚ ਖੇਡਦੇ ਦਿਸੇ ਅਜੈ ਦੇਵਗਨ

maidaan posters out  meet ajay devgn as coach syed abdul rahim
31 January, 2020 09:17:41 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਜੈ ਦੇਵਗਨ ਦੀ ਅਗਲੀ ਫਿਲਮ 'ਮੈਦਾਨ' ਦੇ ਦੋ ਹੋਰ ਨਵੇਂ ਪੋਸਟਰ ਸਾਹਮਣੇ ਆਏ ਹਨ, ਜਿਨ੍ਹਾਂ 'ਚ ਅਜੈ ਦਾ ਲੁੱਕ ਕਾਫੀ ਅਲੱਗ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਅਜੈ ਦੇਵਗਨ ਨੇ ਬੁੱਧਵਾਰ ਨੂੰ ਵੀ ਇਸ ਦਾ ਇਕ ਪੋਸਟਰ ਫੈਨਜ਼ ਨਾਲ ਸ਼ੇਅਰ ਕੀਤਾ ਸੀ, ਜਿਸ 'ਚ ਅਜੈ ਦੇਵਗਨ ਦੇ ਥੱਲੇ ਪੂਰੀ ਫੁੱਟਬਾਲ ਟੀਮ ਖੜ੍ਹੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਅਜੈ ਨੇ ਲਿਖਿਆ, “ਇਹ ਕਹਾਣੀ ਹੈ ਇੰਡੀਆ ਫੁੱਟਬਾਲ ਦੇ ਗੋਲਡਨ ਫੇਜ਼ ਦੀ ਅਤੇ ਉਸ ਦੇ ਸਭ ਤੋਂ ਸਕਸੈੱਸਫੁੱਲ ਤੇ ਵੱਡੇ ਕੋਚ ਦੀ।'' ਅਜੈ ਨੇ ਇਕ ਹੋਰ ਪੋਸਟਰ ਸ਼ੇਅਰ ਕਰਦਿਆਂ ਲਿਖਿਆ, “ਬਦਲਾਅ ਲਿਆਉਣ ਲਈ ਇਕੱਲਾ ਵੀ ਕਾਫੀ ਹੈ।''

ਦੱਸ ਦਈਏ ਕਿ ਅਜੈ ਦੇਵਗਨ ਦੀ ਫਿਲਮ 'ਮੈਦਾਨ' 27 ਨਵੰਬਰ 2020 ਨੂੰ ਸਿਨੇਮਾਘਰਾਂ 'ਚ ਆਵੇਗੀ। ਭਾਰਤੀ ਫੁੱਟਬਾਲ ਦੇ ਗੋਲਡਨ ਏਰਾ ਦੀ ਕਹਾਣੀ 'ਤੇ ਆਧਾਰਤ ਇਹ ਫਿਲਮ ਦਾ ਨਿਰਦੇਸ਼ਨ 'ਵਧਾਈ ਹੋ' ਦੇ ਨਿਰਦੇਸ਼ਕ ਅਮਿਤ ਰਵੀਂਦਰਨਾਥ ਸ਼ਰਮਾ ਕਰ ਰਹੇ ਹਨ।


Tags: Ajay DevgnMaidaanPosters OutCoach Syed Abdul RahimBollywood Celebrity

About The Author

sunita

sunita is content editor at Punjab Kesari