FacebookTwitterg+Mail

ਫਿਲਮ 'ਹਾਫ ਗਰਲਫਰੈਂਡ' ਦਾ ਦੂਜਾ ਗੀਤ ਅਰਜਿਤ ਸਿੰਘ ਦੀ ਆਵਾਜ਼ 'ਚ ਹੋਇਆ ਰਿਲੀਜ਼ (ਵੀਡੀਓ)

18 April, 2017 06:26:15 PM

ਮੁੰਬਈ— ਫਿਲਮ 'ਹਾਫ ਗਰਲਫਰੈਂਡ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਇਸ ਫਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਦੂਜਾ ਗੀਤ 'ਮੈਂ ਫਿਰ ਭੀ ਤੁਮਕੋ ਚਾਹੁੰਗਾ' ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਫਿਲਮ ਦੇ ਬਾਰੇ 'ਚ ਕਾਫੀ ਕੁਝ ਬਿਆਨ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਗੀਤ 'ਚ ਅਰਜੁਨ ਅਤੇ ਸ਼ਰਧਾ ਕਪੂਰ ਦੀ ਰੋਮਾਂਟਿਕ ਕੈਮੇਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਅਰਜੁਨ ਦਾ ਸ਼ਰਧਾ 'ਤੇ ਪਿਆਰ ਤਾਂ ਨਜ਼ਰ ਆ ਰਿਹਾ ਹੈ ਪਰ ਗੀਤ ਦੇ ਅੰਤ 'ਚ ਸ਼ਰਧਾ ਦਾ ਇਹ ਰੂਪ ਕਾਫੀ ਕੁਝ ਬਿਆਨ ਕਰਦਾ ਹੈ। ਫਿਲਮ ਚੇਤਨ ਭਗਤ ਦੇ ਮਸ਼ਹੂਰ ਨਾਵਲ 'ਹਾਫ ਗਰਲਫਰੈਂਡ' 'ਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਦੇਸ਼ਕ ਮੋਹਿਤ ਸੂਰੀ ਨੇ ਕੀਤਾ ਹੈ। ਫਿਲਮ ਜਲਦ ਹੀ 19 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Half Girlfriend Arjun Kapoor Shraddha Kapoor Arijit Singh Main Phir Bhi Tumko Chahunga ਹਾਫ ਗਰਲਫਰੈਂਡ ਮੈਂ ਫਿਰ ਭੀ ਤੁਮਕੋ ਚਾਹੁੰਗਾ