FacebookTwitterg+Mail

ਵੀਡੀਓ 'ਚ ਦੇਖੋ ਕਿਵੇਂ ਤਿਆਰ ਕੀਤੀ ਦਿਲਜੀਤ ਦੀ 'ਸੁਪਰ ਸਿੰਘ' ਵਾਲੀ Costume

making costume video of super singh
15 June, 2017 05:16:04 PM

ਜਲੰਧਰ— ਪੰਜਾਬੀ ਇੰਡੀਸਟਰੀ ਦੀ ਪਹਿਲੀ ਸੁਪਰਹੀਰੋ ਫਿਲਮ 'ਸੁਪਰ ਸਿੰਘ' ਕੱਲ ਰਿਲੀਜ਼ ਹੋਣ ਵਾਲੀ ਹੈ, ਜਿਸ ਨੂੰ ਨੈਸ਼ਨਲ ਐਵਾਰਡ ਜੇਤੂ ਅਤੇ ਪੰਜਾਬੀ ਇੰਡਸਟਰੀ ਨੂੰ ਬਲਾਕਬਸਟਰ ਫਿਲਮਾਂ ਦੇਣ ਵਾਲੇ ਅਨੁਰਾਗ ਸਿੰਘ ਨੇ ਨਿਰਦੇਸ਼ਨ ਕੀਤਾ ਹੈ। ਇਸ ਫਿਲਮ 'ਚ ਜਿਵੇਂ ਕੀ ਸਾਰੇ ਜਾਣਦੇ ਹਨ, ਦਿਲਜੀਤ-ਸੋਨਮ ਦੀ ਜੋੜੀ ਫਿਰ ਤੋਂ ਧਮਾਲਾਂ ਪਾਉਣ ਵਾਲੀ ਹੈ। ਇਸ ਫਿਲਮ 'ਚ ਦਿਲਜੀਤ ਦੁਸਾਂਝ ਦੇ ਕਾਸਟੀਊਮ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿੰਨੀਆਂ ਮਿਹਨਤਾਂ ਨਾਲ ਉਨ੍ਹਾਂ ਨੇ ਇਸ ਕਾਸਟੀਊਮ ਨੂੰ ਤਿਆਰ ਕੀਤਾ। ਇਸ ਤੋਂ ਪਹਿਲਾਂ ਵੀ ਇਸ ਫਿਲਮ ਦੇ ਕਈ ਗੀਤਾਂ ਦੀਆਂ ਮੇਕਿੰਗ ਵੀਡੀਓਜ਼ ਅਸੀਂ ਦਰਸ਼ਕਾਂ ਸਾਹਮਣੇ ਲਿਆ ਚੁੱਕੇ ਹਾਂ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

ਜ਼ਿਕਰਯੋਗ ਹੈ ਕਿ 16 ਜੂਨ ਭਾਵ ਕੱਲ ਦਰਸ਼ਕਾਂ ਦੀ ਕਚਹਿਰੀ 'ਚ 'ਸੁਪਰ ਸਿੰਘ' ਦਸਤਕ ਦੇਣ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਫਿਲਮ ਵਰਲਡ ਵਾਈਡ ਰਿਲੀਜ਼ਿੰਗ ਦੇ ਨਾਲ-ਨਾਲ ਪੰਜਾਬੀ ਅਤੇ ਅੰਗਰੇਜ਼ੀ ਸਬ-ਟਾਈਟਲਜ਼ 'ਚ ਦੁਨੀਆਂ ਭਰ ਰਿਲੀਜ਼ ਹੋਣ ਲਈ ਤਿਆਰ ਹੈ।


Tags: Making costume video Super Singh Diljit Dosanjh Sonam Bajwa Anurag Singh ਸੁਪਰ ਸਿੰਘਦਿਲਜੀਤ ਦੁਸਾਂਝ