FacebookTwitterg+Mail

ਦੇਖੋ ਨਿੰਜਾ ਦੇ ਮਸ਼ਹੂਰ ਗੀਤ 'ਜੱਟਾਂ ਦਾ ਪੁੱਤ ਮਾੜਾ ਹੋ ਗਿਆ' ਦਾ ਮੇਕਿੰਗ ਵੀਡੀਓ

making of jattan da putt mada ho gya
08 July, 2017 05:40:00 PM

ਜਲੰਧਰ— ਪਾਲੀਵੁੱਡ 'ਚ ਆਪਣੀ ਗਾਇਕੀ ਨਾਲ ਵੱਖਰੀ ਪਛਾਣ ਬਣਾ ਚੁੱਕੇ ਮਸ਼ਹੂਰ ਗਾਇਕ ਨਿੰਜਾ ਅੱਜ-ਕਲ ਸੁਰਖੀਆਂ 'ਚ ਛਾਏ ਹੋਏ ਹਨ। ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਏ ਨਿੰਜਾ ਦੇ ਗੀਤ 'ਜੱਟਾ ਦਾ ਪੁੱਤ ਮਾੜਾ ਹੋ ਗਿਆ' ਨੂੰ ਲੋਕਾਂ ਵੱਲੋਂ ਕਾਫੀ ਪਸੰਦ । ਹਾਲ ਹੀ 'ਚ ਇਸ ਗੀਤ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ ਜਿਸਨੂੰ ਯੂਟਿਊਬ 'ਤੇ ਲੋਕਾਂ ਵੱਲੋਂ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। 5 ਜੁਲਾਈ ਨੂੰ ਯੂਟਿਊਬ 'ਤੇ ਰਿਲੀਜ਼ ਹੋਏ ਇਸ ਗੀਤ ਦੀ ਮੇਕਿੰਗ ਵੀਡੀਓ ਨੂੰ ਲੋਕਾਂ ਦਰਸ਼ਕਾਂ ਦਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 


ਜ਼ਿਕਰਯੋਗ ਹੈ ਕਿ ਤਕਰੀਬਨ 10 ਮਿੰਟ ਦੇ ਇਸ ਮੇਕਿੰਗ ਵੀਡੀਓ 'ਚ ਨਿੰਜਾ ਗੀਤ ਦੀ ਸ਼ੂਟਿੰਗ ਦੌਰਾਨ ਕਾਫੀ ਮਿਹਨਤ ਕਰਦੇ ਦਿਖਾਈ ਦਿੱਤੇ ਹਨ। ਇਸ ਗੀਤ ਨੂੰ ਕਮਲਪ੍ਰੀਤ ਜੌਨੀ ਨੇ ਡਾਇਰੈਕਟ ਕੀਤਾ ਹੈ ਅਤੇ ਮਿਸਟਰ ਵੀਗਰੂਵਰਸ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਦੇ ਬੋਲ ਜੱਸੀ ਲੋਖਾ ਵਲੋਂ ਲਿਖੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਨਿੰਜਾ ਜਲਦ ਹੀ ਪਾਲੀਵੁੱਡ 'ਚ ਆਪਣੀ ਡੈਬਿਊ ਫਿਲਮ 'ਚੰਨਾ ਮੇਰਿਆ' 'ਚ ਨਜ਼ਰ ਆਉਣਗੇ, ਜਿਸ 'ਚ ਉਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਅੰਮ੍ਰਿਤ ਮਾਨ ਅਤੇ ਪਾਇਲ ਰਾਜਪੂਤ ਦਮਦਾਰ ਅਭਿਨੈ ਕਰਦੇ ਨਜ਼ਰ ਆਉਣਗੇ। ਇਹ ਫਿਲਮ 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।  


Tags: Making of Jattan Da Putt Mada Ho Gya Ninja Punjabi Singer Mr Vgrooves Channa Mereya ਨਿੰਜਾ ਜੱਟਾ ਦਾ ਪੁੱਤ ਮਾੜਾ ਹੋ ਗਿਆ