FacebookTwitterg+Mail

Making Video 'ਚ ਦੇਖੋ ਗੀਤ 'ਹਵਾ ਦੇ ਵਰਕੇ' ਦੀ ਦਿਲਚਸਪ ਸ਼ੂਟਿੰਗ

making video of hawa de warke
15 July, 2017 02:53:08 PM

ਜਲੰਧਰ— ਦਮਦਾਰ ਆਵਾਜ਼ ਵਾਲੇ ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਚੰਨਾ ਮੇਰਿਆ' 'ਚ ਜ਼ਬਰਦਸਤ ਅਭਿਨੈ ਨਾਲ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। 'ਚੰਨਾ ਮੇਰਿਆ' ਦੇ ਪਹਿਲੇ ਗੀਤ 'ਹਵਾ ਦੇ ਵਰਕੇ' ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਨਿੰਜਾ ਦੱਸ ਰਹੇ ਹਨ ਕਿ ਇਸ ਗੀਤ ਦੀ ਵੀਡੀਓ ਦੌਰਾਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੇ ਕਾਫੀ ਮਿਹਨਤ ਵੀ ਕੀਤੀ ਹੈ। ਵੀਡੀਓ 'ਚ ਕਾਫੀ ਸੀਨ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਕਾਫੀ ਮਨੋਰੰਜਨ ਹੋਵੇਗਾ। ਇਸ ਵੀਡੀਓ 'ਚ ਫਿਲਮ ਦਾ ਮਸ਼ਹੂਰ ਡਾਇਲਾਗ 'ਓਏ ਤੂੰ ਕੀ ਕਰਦਾ ਇੱਥੇ, ਦਫਾ ਹੋ', ਜਿਸ ਨੂੰ ਅਦਾਕਾਰਾ ਪਾਇਲ ਰਾਜਪੂਤ ਬੋਲ ਰਹੀ ਹੈ, ਉਹ ਸੀਨ ਵੀ ਕਾਫੀ ਦਿਲਚਸਪ ਹੈ।

ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨਾਲ ਨਿੰਜਾ ਨੇ ਪੰਜਾਬੀ ਇੰਡਸਟਰੀ 'ਚ ਡੈਬਿਊ ਕੀਤਾ ਹੈ। ਇਸ ਫਿਲਮ 'ਚ ਨਿੰਜਾ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ਜ਼ਰੀਏ ਅੰਮ੍ਰਿਤ ਮਾਨ ਵੀ ਫਿਲਮਾਂ 'ਚ ਡੈਬਿਊ ਕਰ ਰਹੇ ਹਨ। ਅੰਮ੍ਰਿਤ ਮਾਨ ਇਸ ਫਿਲਮ 'ਚ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਮੁੱਖ ਕਿਰਦਾਰ 'ਚ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਗੀਤ ਨੂੰ ਗੋਲਡ ਬੁਆਏ ਦੇ ਸੰਗੀਤ 'ਚ ਪੇਸ਼ ਕੀਤਾ ਹੈ। ਵਾਈਟ ਹਿੱਲ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਨੂੰ ਪੰਕਜ਼ ਬੱਤਰਾ ਨੇ ਡਾਇਰੈਕਟ ਕੀਤਾ ਹੈ। ਵਾਈਟ ਹਿੱਲ ਪ੍ਰੋਡਕਸ਼ਨ ਦੀ ਇਹ ਪਹਿਲੀ ਵੱਡੇ ਬਜ਼ਟ ਵਾਲੀ ਪੰਜਾਬੀ ਰੋਮਾਂਟਿਕ ਫਿਲਮ ਹੈ।


Tags: Making VideoHawa De WarkeChanna MereyaNinjaGoldboyPankaj Batra ਨਿੰਜਾਚੰਨਾ ਮੇਰਿਆ