ਮੁੰਬਈ (ਬਿਊਰੋ) — ਬਾਲੀਵੁੱਡ ਸੈਲੀਬ੍ਰਿਟੀ ਮੇਕਅੱਪ ਆਰਟਿਸਟ ਮੱਲਿਕਾ ਭੱਟ ਨੇ ਮੁੰਬਈ 'ਚ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਦੱਸ ਦਈਏ ਕਿ ਮੱਲਿਕਾ ਭੱਟ ਨੇ ਸਪੈਸ਼ਲ ਇਕ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਪਾਰਟੀ 'ਚ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਪ੍ਰੇਮੀ ਅਰਜੁਨ ਕਪੂਰ ਨਾਲ ਪਹੁੰਚੀ ਸੀ।
ਇਸ ਤੋਂ ਇਲਾਵਾ ਪਾਰਟੀ 'ਚ ਸੈਫ ਅਲੀ ਖਾਨ ਤੇ ਕਰੀਨਾ ਕਪੂਰ, ਸੋਨਮ ਕਪੂਰ ਦੀ ਭੈਣ ਰਿਆ ਕਪੂਰ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਪਹੁੰਚੇ ਸਨ।
ਇਸ ਦੌਰਾਨ ਫਿਲਮੀ ਸਿਤਾਰਿਆਂ ਨੇ ਖੂਬ ਮਸਤੀ ਕੀਤੀ, ਜਿਸ ਦੀਆਂ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਮੇਕਅੱਪ ਆਰਟਿਸਟ ਮੱਲਿਕਾ ਭੱਟ ਦੀ ਬਰਥਡੇ ਪਾਰਟੀ 'ਚ ਮਲਾਇਕਾ ਅਰੋੜਾ ਨੇ ਗ੍ਰੇਅ ਕਲਰ ਦੀ ਕੱਟ ਵਾਲੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਇਸ ਤੋਂ ਇਲਾਵਾ ਕਰੀਨਾ ਕਪੂਰ ਵੀ ਵਨ ਪੀਸ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।