FacebookTwitterg+Mail

ਰਾਇਲ ਬਲੂ ਡਿਜ਼ਾਈਨਰ ਕੁਲੈਕਸ਼ਨ ’ਚ ਸਜੀ ਮਲਾਇਕਾ ਅਰੋੜਾ ਰਹੀ ਸ਼ੋਅ ਸਟਾਪਰ

malaika arora
01 August, 2019 09:11:05 AM

ਲੁਧਿਆਣਾ (ਮੀਨੂ) - ਹਾਈ ਬਿਟਸ ਅਤੇ ਜਗਮਗਾਉਂਦੀ ਰੌਸ਼ਨੀ ’ਚ ਫੈਸ਼ਨ ਦਾ ਜਲਵਾ ਬਿਖੇਰਦੇ ਹੋਏ ਮਾਡਲ ਅਤੇ ਡਿਫਰੈਂਟ ਅਟਾਇਰ ਦੇ ਕੁਲੈਕਸ਼ਨ ਦੀ ਝਲਕ। ਇਹ ਮੌਕਾ ਸੀ ਰੈਡੀਸਨ ਬਲੂ ਵਿਚ ਆਯੋਜਿਤ ਖਵਾਬਿਦਾ ਬਾਏ ਤਨੂ ਵੋਹਰਾ ਦੇ ਐਕਸਕਲੂਸਿਵ ਫੈਸ਼ਨ ਸ਼ੋਅ ਦਾ, ਜਿਸ ਵਿਚ ਬਾਲੀਵੁੱਡ ਐਕਟ੍ਰੈੱਸ ਮਲਾਇਕਾ ਅਰੋੜਾ ਸ਼ੋਅ ਸਟਾਪਰ ਰਹੀ। ਮਲਾਇਕਾ ਅਰੋੜਾ ਸ਼ਹਿਰ ਦੀ ਨਾਮੀ ਫੈਸ਼ਨ ਡਿਜ਼ਾਈਨਰ ਤਨੂ ਵੋਹਰਾ ਦੀ ਕ੍ਰਿਏਸ਼ਨ ਰਾਇਲ ਬਲੂ ਕਲਰ ਦੀ ਡਿਜ਼ਾਈਨਰ ਡ੍ਰੈੱਸ ਵਿਚ ਸਟੇਜ ’ਤੇ ਉੱਤਰੀ।

Punjabi Bollywood Tadka

ਮਲਾਇਕਾ ਅਰੋੜਾ ਅਤੇ ਤਨੂ ਵੋਹਰਾ ਨੇ ਕੁੰਦਨ ਜਿਊਲਰਸ ਦੀ ਨਾਇਬ ਕੁਲੈਕਸ਼ਨ ਪਾਈ ਹੋਈ ਸੀ। ਇਹ ਸ਼ੋਅ ਲਕਸ਼ਮੀ ਲੇਡੀਜ਼ ਕਲੱਬ 2019-20 ਦਾ ਰੀਓਪਨਿੰਗ ਸ਼ੋਅ ਰਿਹਾ। ਸ਼ੋਅ ਵਿਚ ਪੈਸਟਲ ਕਲਰਸ ਗ੍ਰੇ, ਬਲੂ, ਪਿੰਕ, ਗ੍ਰੀਨ ਅਤੇ ਵਾਈਟ ਦੇ ਟ੍ਰੈਡੀਸ਼ਨਲ ਇੰਡੋ ਵੈਸਟਰਨ ਕੁਲੈਕਸ਼ਨ ਦੀ ਝਲਕ ਦਿਸੀ। ਐਕਟ੍ਰੈੱਸ ਮਲਾਇਕਾ ਅਰੋੜਾ ਨੇ ਫੈਸ਼ਨ ਡਿਜ਼ਾਈਨਰ ਤਨੂ ਵੋਹਰਾ ਦੇ ਨਾਲ ਰੈਂਪ ਵਾਕ ਕਰ ਕੇ ਸ਼ੋਅ ’ਚ ਰੌਣਕ ਵੀ ਲਾਈ। ਇਸ ਮੌਕੇ ਸੰਗੀਤਾ ਸਕੂਲ ਆਫ ਪਰਫਾਰਮਿੰਗ ਆਰਟਸ ਦੇ ਵਿਦਿਆਰਥੀ ਰਣਵੀਰ ਅਤੇ ਤਮੰਨਾ ਨੇ ਸੋਲੋ ਡਾਂਸ ਪ੍ਰਫਾਰਮੈਂਸ ਦਿੱਤੀ। ਇਸ ਵਿਚ ਲਕਸ਼ਮੀ ਲੇਡੀਜ਼ ਕਲੱਬ ਦੀ ਪ੍ਰਧਾਨ ਸੁਮਨ ਨੰਦਾ, ਉਪ ਪ੍ਰਧਾਨ ਨੀਰੂ ਸ਼ਰਮਾ, ਸੈਕਟਰੀ ਪੂਜਾ ਨਾਗਪਾਲ, ਜੁਆਇੰਟ ਸੈਕਟਰੀ ਤਨੂ ਵੋਹਰਾ ਅਤੇ ਟ੍ਰੇਜਰਾਰ ਵੰਦਨਾ ਜੈਨ ਮੌਜੂਦ ਰਹੀ। ਸ਼ੋਅ ਨੂੰ ਮੈਨੇਜ ਸੁਕ੍ਰਿਤੀ ਸ਼ਰਮਾ ਨੇ ਕੀਤਾ। ਇਸ ਮੌਕੇ ਮੇਕਅਪ ਆਰਟਿਸਟ ਭੂਮਿਕਾ ਓਸਵਾਲ ਦੇ ਮੇਕਅਪ ਸ਼ੋਅਕੇਸ ਹੋਏ।

Punjabi Bollywood Tadka


Tags: Malaika AroraTanu Vohraਮਲਾਇਕਾ ਅਰੋੜਾਤਨੂ ਵੋਹਰਾ

Edited By

Sunita

Sunita is News Editor at Jagbani.