FacebookTwitterg+Mail

ਇੰਟਰਨੈੱਟ ’ਤੇ ਵਾਇਰਲ ਹੋਈ ਮਲਾਇਕਾ ਅਰੋੜਾ ਦੀ ਬਜ਼ੁਰਗ ਫੈਨ ਨਾਲ ਸੈਲਫੀ

malaika arora
14 November, 2019 12:48:43 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਸੁਰਖੀਆਂ ਵਿਚ ਛਾਈ ਰਹਿੰਦੀ ਹੈ । ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਹਾਲ ਹੀ ਵਿਚ ਮਲਾਇਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਵੀਡੀਓ ਵਿਚ ਮਲਾਇਕਾ ਇਕ ਬਜ਼ੁਰਗ ਨਾਲ ਨਜ਼ਰ ਆ ਰਹੀ ਹੈ।


ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਉਹ ਜਿੰਮ ਜਾ ਰਹੀ ਸੀ । ਜਿੰਮ ਜਾਣ ਲਈ ਮਲਾਇਕਾ ਜਿਵੇਂ ਹੀ ਕਾਰ ’ਚੋਂ ਬਾਹਰ ਆਈ ਤਾਂ ਇਕ ਬਜ਼ੁਰਗ ਉਨ੍ਹਾਂ ਕੋਲ ਦੌੜ ਕੇ ਆਇਆ ਤੇ ਸੈਲਫੀ ਲੈਣ ਲੱਗਾ। ਇਸ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਮਲਾਇਕਾ ਬਜ਼ੁਰਗ ਨੂੰ ਦੇਖ ਕੇ ਥੋੜੀ ਹੈਰਾਨ ਹੋ ਜਾਂਦੀ ਹੈ ਪਰ ਇਸ ਤੋਂ ਬਾਅਦ ਉਹ ਸੈਲਫੀ ਕਲਿੱਕ ਕਰਦੀ ਹੈ।
Punjabi Bollywood Tadka
ਸੈਲਫੀ ਲੈਣ ਤੋਂ ਬਾਅਦ ਬਜ਼ੁਰਗ ਮਲਾਇਕਾ ਨਾਲ ਹੱਥ ਮਿਲਾਉਦਾ ਹੈ ਪਰ ਮਲਾਇਕਾ ਮਨਾ ਕਰ ਕੇ ਨਿਕਲ ਜਾਂਦੀ ਹੈ । ਇਸ ਵੀਡੀਓ ਨੂੰ ਦੇਖ ਕੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ । ਕੁਝ ਲੋਕ ਆਪਣੇ ਕੁਮੈਂਟ ਵਿਚ ਮਲਾਇਕਾ ਦੀ ਤਾਰੀਫ ਕਰ ਰਹੇ ਹਨ ਕੁਝ ਅਲੋਚਨਾ।


Tags: Malaika AroraInstagramVideoOld Fan SelfieBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari