ਮੁੰਬਈ— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਕਦੇ ਆਪਣੀ ਫਿੱਟਨੈੱਸ ਤੇ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਮਲਾਇਕਾ ਆਪਣੇ ਪਤੀ ਅਰਬਾਜ਼ ਖਾਨ ਤਲਾਕ ਤੋਂ ਬਾਅਦ ਵੀ ਕਿਤੇ ਨਾ ਕਿਤੇ ਫੋਟੋਗ੍ਰਾਫਰਜ਼ ਦੇ ਕੈਮਰਿਆਂ 'ਚ ਕੈਦ ਹੁੰਦੀ ਰਹੀ। ਪਤੀ ਨਾਲੋਂ ਵੱਖ ਹੋਣ ਦੇ ਬਾਵਜੂਦ ਵੀ ਹੋ ਕਾਫੀ ਸਟਾਈਲਿਸ਼ ਤੇ ਹੌਟ ਨਜ਼ਰ ਆਉਂਦੀ ਹੈ।
ਹਾਲ ਹੀ 'ਚ ਮਲਾਇਕਾ Richfeel Ice Cube 2:0 technology ਦੇ ਲਾਂਚ ਈਵੈਂਟ 'ਚ ਪਹੁੰਚੀ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਆਊਟਫਿੱਟ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।
44 ਸਾਲ ਦੀ ਮਲਾਇਕਾ ਦੀਆਂ ਇਹ ਤਸਵੀਰਾਂ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਕਾਫੀ ਔਖਾ ਹੋ ਜਾਂਦਾ ਹੈ।
ਮਲਾਇਕਾ ਇੰਸਟਾਗ੍ਰਾਮ ਪਲੇਟਫਾਰਮ 'ਤੇ ਵੀ ਲੱਖਾਂ ਦਿਲਾਂ ਦੀ ਧੜਕਨ ਹੈ। ਉਸ ਦੇ ਇੰਸਟਾ 'ਤੇ 4.4 ਮਿਲੀਅਨ ਫਾਲੋਅਰਜ਼ ਹੈ।
ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਤੇ ਸਲਮਾਨ ਖਾਨ ਦੇ ਵੱਡੇ ਭਰਾ ਅਰਬਾਜ਼ ਖਾਨ ਦਾ 18 ਸਾਲ ਪੁਰਾਣਾ ਰਿਸ਼ਤਾ ਕੁਝ ਮਹੀਨੇ ਪਹਿਲਾ ਹੀ ਖਤਮ ਹੋਇਆ ਹੈ।
ਪਿਛਲੇ ਸਾਲ ਦੋਹਾ ਨੇ ਕੋਰਟ 'ਚ ਤਲਾਕ ਲਈ ਅਰਜੀ ਲਾਈ ਸੀ, ਜਿਸਨੂੰ ਕੋਰਟ ਨੇ ਮਨਜ਼ੂਰੀ ਦੇ ਦਿੱਤੀ।
ਇਸ ਤੋਂ ਬਾਅਦ ਖਬਰ ਆਈ ਸੀ ਕਿ ਅਰਹਾਵ ਦੀ ਕਸਟਡੀ ਮਲਾਇਕਾ ਅਰੋੜਾ ਖਾਨ ਨੂੰ ਮਿਲੀ ਹੈ ਪਰ ਇਸ ਦੇ ਨਾਲ ਹੀ ਕੋਰਟ ਨੇ ਇਹ ਮਨਜ਼ੂਰੀ ਵੀ ਦੇ ਦਿੱਤੀ ਕਿ ਅਰਬਾਜ਼ ਜਦੋ ਚਾਹੇ ਆਪਣੇ ਬੇਟੇ ਨੂੰ ਮਿਲ ਸਕਦਾ ਹੈ।