ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ ਇੰਸਟਾ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੇਹੱਦ ਹੀ ਹੌਟ ਲੱਗ ਰਹੀ ਹੈ। ਇਸ ਵਿਚ ਉਹ ਆਪਣੀ ਫਿੱਟ ਬਾਡੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਨੀਲੇ ਰੰਗ ਦੇ ਜਿਮ ਡਰੈੱਸ 'ਚ ਕਹਿਰ ਢਾਹ ਰਹੀ ਹੈ। ਦੱਸ ਦਈਏ ਕਿ 44 ਸਾਲ ਦੀ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀ ਹੈ। ਮਲਾਇਕਾ ਬਾਲੀਵੁੱਡ 'ਚ ਆਪਣੇ ਆਈਟਮ ਗੀਤਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਕਈ ਆਈਟਮ ਗੀਤ ਸੁਪਰਹਿੱਟ ਹਨ। ਇਕ ਵਿਜੇ ਦੇ ਤੌਰ 'ਤੇ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਮਲਾਇਕਾ ਨੂੰ ਫਿਲਮ 'ਦਿਲ ਸੇ' ਦੇ ਗੀਤ 'ਛਇਆਂ-ਛਇਆਂ' ਨਾਲ ਫੇਮ ਮਿਲਿਆ। ਇਸ ਗੀਤ 'ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆਈ ਸੀ। ਮਲਾਇਕਾ ਨੇ ਸਾਲ 1998 'ਚ ਅਭਿਨੇਤਾ ਅਰਬਾਜ਼ ਖਾਨ ਨਾਲ ਵਿਆਹ ਕਰ ਲਿਆ ਸੀ ਪਰ ਪਿਛਲੇ ਸਾਲ ਇਹ ਦੋਵੋਂ ਕਪੱਲ ਤਲਾਕ ਲੈ ਕੇ ਇਕ-ਦੂਜੇ ਤੋਂ ਵੱਖਰੇ ਹੋ ਗਏ।