FacebookTwitterg+Mail

ਮੈਗਜ਼ੀਨ ਦੇ ਕਵਰ ਪੇਜ 'ਤੇ ਛਾਇਆ ਮਲਾਇਕਾ ਦਾ ਹੌਟ ਅੰਦਾਜ਼

malaika arora
15 March, 2018 05:32:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਨੇ 'ਦਿ ਪਿਕਾਕ' ਲਈ ਫੋਟੋਸ਼ੂਟ ਕਰਵਾਇਆਾ ਹੈ। ਮੈਗਜ਼ੀਨ ਦੇ ਕਵਰ ਪੇਜ ਲਈ ਕਰਵਾਏ ਗਏ ਇਸ ਫੋਟੋਸ਼ੂਟ 'ਚ ਮਲਾਇਕਾ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਮਲਾਇਕਾ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮਲਾਇਕਾ ਇਸ ਤਸਵੀਰ 'ਚ ਬਲੂ ਕਲਰ ਦੀ ਡਰੈੱਸ 'ਚ ਦਿਖਾਈ ਦੇ ਰਹੀ ਹੈ। ਮਲਾਇਕਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਲਾਇਕਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਲਾਇਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 5.2 ਮਿਲੀਅਨ ਫਾਲੋਅਰਜ਼ ਹਨ।


Tags: Malaika Arora Photoshoot The Peacock Magazine Cover Page Hotness Bollywood Actress

Edited By

Kapil Kumar

Kapil Kumar is News Editor at Jagbani.