FacebookTwitterg+Mail

ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਆਪਣੀ ਹੌਟ ਫਿੱਗਰ ਦਾ ਰਾਜ਼ (PICS)

malaika arora
19 June, 2018 05:25:32 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਫਿਟਨੈੱਸ ਫ੍ਰੀਕ ਅਦਾਕਾਰਾ ਮਲਾਇਕਾ ਅਰੋੜਾ ਨੇ ਇਕ ਵਾਰ ਫਿਰ ਆਪਣੀ ਫਿੱਟਨੈੱਸ ਦਾ ਸਬੂਤ ਦਿੱਤਾ ਹੈ। ਮਲਾਇਕਾ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਪਣੀ ਹੌਟ ਫਿੱਗਰ ਦਾ ਰਾਜ਼ ਦੱਸਦੇ ਹੋਏ ਮਲਾਇਕਾ ਅਰੋੜਾ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਬੇਹੱਦ ਮੁਸ਼ਕਿਲ ਐਕਸਰਸਾਈਜ਼ ਕਰਦੀ ਨਜ਼ਰ ਆ ਰਹੀ ਹੈ।

ਮਲਾਇਕਾ ਨੇ ਜਿਸ plank cum leg raise ਪੋਜ਼ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਕਰਨ ਲਈ ਕਾਫੀ ਇੰਟਰਨਲ ਸਟ੍ਰੈਂਥ ਦੀ ਜ਼ਰੂਰਤ ਪੈਂਦੀ ਹੈ। ਮਲਾਇਕਾ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਇੰਟਰਨੈਸ਼ਨਲ ਯੋਗ ਡੇ ਦੇ ਸੈਲੀਬ੍ਰੇਸ਼ਨ ਦਾ ਜ਼ਿਕਰ ਵੀ ਕੀਤਾ ਹੈ।

Punjabi Bollywood Tadka

ਮਲਾਇਕਾ ਨੇ ਲਿਖਿਆ— Conscious breathing. Controlled movements. Remain present. Celebrating International day of Yoga with @ReebokIndia

Punjabi Bollywood Tadka

ਇਸ ਤੋਂ ਪਹਿਲਾਂ ਵੀ ਮਲਾਇਕਾ ਆਪਣੇ ਕਈ ਜਿਮ ਸੈਸ਼ਨ ਦੀਆਂ ਵੀਡੀਓਜ਼ ਨੂੰ ਇੰਸਟਾਗਰਾਮ 'ਤੇ ਸ਼ੇਅਰ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਇੰਟਰਨੈਸ਼ਨਲ ਯੋਗ ਡੇ ਹੈ।

Punjabi Bollywood Tadka

ਆਪਣੇ ਪ੍ਰਸ਼ੰਸਕਾਂ ਨੂੰ ਫਿੱਟ ਰਹਿਣ ਦਾ ਮੈਸੇਜ ਮਲਾਇਕਾ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕਰ ਦਿੰਦੀ ਨਜ਼ਰ ਆਉਂਦੀ ਹੈ। ਮਲਾਇਕਾ ਭਾਵੇਂ ਬਾਲੀਵੁੱਡ ਤੋਂ ਦੂਰ ਹੈ ਪਰ ਉਹ ਮਾਡਲਿੰਗ ਅਤੇ ਫੋਟੋਸ਼ੂਟਸ ਦੇ ਚੱਲਦੇ ਕਾਫੀ ਰੁੱਝੀ ਰਹਿੰਦੀ ਹੈ।

Punjabi Bollywood Tadka


Tags: Malaika AroraInstagramInternational Yoga DayPlank Cum Leg Raise

Edited By

Chanda Verma

Chanda Verma is News Editor at Jagbani.