FacebookTwitterg+Mail

ਬੋਲਡ ਫਿੱਗਰ ਹੋਣ ਦੇ ਬਾਵਜੂਦ ਆਖਿਰ ਕਿਉਂ 'ਮਿਸ ਇੰਡੀਆ' ਮੁਕਾਬਲੇ 'ਚ ਹਿੱਸਾ ਨਾ ਲੈ ਸਕੀ ਮਲਾਇਕਾ

malaika arora
22 June, 2018 01:11:47 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੇ ਦੱਸਿਆ ਕਿ ਉਹ ਕਿਸੇ ਵੀ ਬਿਊਟੀ ਪੇਜੇਂਟ 'ਚ ਹਿੱਸਾ ਨਹੀਂ ਲੈ ਸਕਦੀ ਕਿਉਂਕਿ ਉਨ੍ਹਾਂ ਦੀ ਲੰਬਾਈ ਘੱਟ ਹੈ। ਉਨ੍ਹਾਂ ਨੇ ਅਜਿਹੀਆਂ ਲੜਕੀਆਂ ਲਈ ਟਿਪਸ ਵੀ ਸਾਂਝੇ ਕੀਤੇ ਹਨ, ਜੋ ਇਸ ਤਰ੍ਹਾਂ ਦੇ ਮੁਕਾਬਲਿਆਂ 'ਚ ਹਿੱਸਾ ਲੈਣਾ ਚਾਹੁੰਦੀਆਂ ਹਨ। ਜਾਣਾਕਾਰੀ ਮੁਤਾਬਕ ਮਲਾਇਕਾ ਸਾਲ 2018 ਦੇ ਮਿਸ ਇੰਡੀਆ ਬਿਊਟੀ ਪੇਜੇਂਟ 'ਚ ਬਤੌਰ ਜੱਜ ਮੌਜੂਦ ਸੀ।

Punjabi Bollywood Tadka

2018 ਦੀ 'ਫੈਮਿਨਾ ਮਿਸ ਇੰਡੀਆ' ਤਾਮਿਲਨਾਡੂ ਦੀ ਅਨੁਕ੍ਰਿਤੀ ਵਾਸ ਨੂੰ ਚੁਣਿਆ ਗਿਆ ਹੈ। 29 ਮੁਕਾਬਲੇਬਾਜਾਂ ਨੂੰ ਹਰਾ ਕੇ ਅਨੁਕ੍ਰਿਤੀ ਨੇ ਇਹ ਟਾਈਟਲ ਜਿੱਤਿਆ ਹੈ। ਕਰੀਨਾ ਕਪੂਰ, ਜੈਕਲੀਨ ਫਰਨਾਂਡੀਜ਼, ਮਾਨੁਸ਼ੀ ਛਿੱਲਰ ਨੇ ਆਪਣੇ ਸ਼ਾਨਦਾਨ ਡਾਂਸ ਮੂਵਸ ਨਾਲ ਇਵੈਂਟ 'ਚ ਚਾਰ-ਚੰਨ੍ਹ ਲਗਾਏ। ਜੈਕਲੀਨ ਅਤੇ ਮਾਨੁਸ਼ੀ ਛਿੱਲਰ ਨੇ ਪ੍ਰਿਯੰਕਾ ਚੋਪੜਾ ਦੇ ਹਿੱਟ ਗੀਤ 'ਦੇਸੀ ਗਰਲ' 'ਤੇ ਵੀ ਠੁਮਕੇ ਲਗਾਏ। ਮਾਨੁਸ਼ੀ ਅਤੇ ਜੈਕਲੀਨ ਦਾ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਦੋਹਾਂ ਦੀ ਪਰਫਾਰਮੈਂਸ ਕਾਫੀ ਐਨਰਜੈਟਿਕ ਸੀ। ਪ੍ਰਸ਼ੰਸਕ ਦੋਹਾਂ ਦੇ ਦੇਸੀ ਮੂਵਸ ਦੀ ਤਾਰੀਫ ਕਰ ਰਹੇ ਹਨ। ਇਵੈਂਟ ਦੇ ਜੱਜ ਪੈਨਲ 'ਚ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ, ਅਭਿਨੇਤਾ ਬੌਬੀ ਦਿਓਲ, ਕੁਣਾਲ ਕਪੂਰ, ਕ੍ਰਿਕਟਰ ਇਰਫਾਨ ਪਠਾਨ ਅਤੇ ਕੇ. ਐੱਲ ਰਾਹੁਲ ਸ਼ਾਮਲ ਸਨ। ਬੀਤੇ ਦਿਨ ਵਿਸ਼ਵ ਯੋਗ ਦਿਵਸ 'ਤੇ ਮਲਾਇਕਾ ਨੇ ਯੋਗ ਕਰਦੇ ਹੋਏ ਆਪਣੀਆਂ ਕਈ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਸਨ, ਜੋ ਕਾਫੀ ਵਾਇਰਲ ਹੋਈਆਂ ਸਨ।

Punjabi Bollywood Tadka


Tags: Malaika AroraMiss IndiaAnukreethy VasFemina Miss India 2018Manushi Chillar

Edited By

Chanda Verma

Chanda Verma is News Editor at Jagbani.