FacebookTwitterg+Mail

ਬੈਕਲੈੱਸ ਜੰਪਸੂਟ ਪਹਿਨ ਮਲਾਇਕਾ ਨੇ ਦਿੱਤੇ ਹੌਟ ਪੋਜ਼, ਤਸਵੀਰਾਂ ਆਈਆਂ ਸਾਹਮਣੇ

malaika arora
14 July, 2018 04:06:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿਚ ਮਲਾਇਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਉਹ ਈਵਨਿੰਗ ਆਊਟਿੰਗ 'ਤੇ ਨਿਕਲੀ ਸੀ।
Punjabi Bollywood Tadka
ਇਸ ਦੌਰਾਨ ਮਲਾਇਕਾ ਚੈੱਕਮੇਟ ਪ੍ਰਿੰਟ ਬੈਕਲੈੱਸ ਜੰਪ ਸੂਟ ਪਹਿਨੇ ਹੋਏ ਬੇਹੱਦ ਬੋਲਡ ਲੁੱਕ ਵਿਚ ਨਜ਼ਰ ਆ ਰਹੀ ਸੀ।  ਕੈਮਰੇ ਨੂੰ ਦੇਖਦੇ ਹੀ ਮਲਾਇਕਾ ਨੇ ਕੈਮਰੇ ਸਾਹਮਣੇ ਪੋਜ਼ ਦਿੱਤੇ। ਲੁੱਕ ਦੇ ਨਾਲ-ਨਾਲ ਮਲਾਇਕਾ ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਕਾਫ਼ੀ ਸੁਚੇਤ ਰਹਿੰਦੀ ਹੈ।
Punjabi Bollywood Tadka

ਅਕਸਰ ਜਿਮ ਜਾਂਦੇ ਹੋਏ ਉਨ੍ਹਾਂ ਦੀ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੰਨਾ ਹੀ ਨਹੀਂ ਉਹ ਇੰਸਟਾਗਰਾਮ ਅਕਾਊਂਟ 'ਤੇ ਜਿਮ ਵਿਚ ਵਰਕਆਊਟ ਕਰਦੇ ਹੋਏ ਆਪਣੀਆਂ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।  
Punjabi Bollywood Tadka
ਮਲਾਇਕਾ ਨੇ ਸਾਲ 1998 'ਚ ਅਰਬਾਜ਼ ਖ਼ਾਨ ਨਾਲ ਵਿਆਹ ਕੀਤਾ। ਇਹ ਜੋੜਾ ਇਸ ਸਾਲ ਤਲਾਕ ਲੈ ਚੁੱਕਿਆ ਹੈ। ਦੋਵਾਂ ਦਾ ਇਕ ਬੇਟਾ ਵੀ ਹੈ ਜਿਸ ਦੀ ਉਮਰ 14 ਸਾਲ ਹੈ। ਤਲਾਕ ਤੋਂ ਬਾਅਦ ਵੀ ਅਕਸਰ ਮਲਾਇਕਾ ਨੂੰ ਅਰਬਾਜ਼ ਦੀ ਫੈਮਿਲੀ ਨਾਲ ਸਪਾਟ ਕੀਤਾ ਜਾਂਦਾ ਹੈ।
Punjabi Bollywood Tadka
ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਮਲਾਇਕਾ ਡਾਂਸ ਅਤੇ ਕੁਝ ਫ਼ਿਲਮਾਂ 'ਚ ਕੇਮਿਓ ਰੋਲ ਨਿਭਾਉਣ ਤੋਂ ਬਾਅਦ ਮਲਾਇਕਾ ਨੂੰ ਵੱਡੀ ਭੂਮਿਕਾ ਮਿਲੀ ਸਾਲ 2000 ਦੀ ਫ਼ਿਲਮ 'ਈ. ਐੱਮ. ਆਈ.' 'ਚ! ਉਹ ਇਕ ਟਰੇਂਡ ਡਾਂਸਰ ਹੈ। ਚਾਰ ਸਾਲ ਦੀ ਉਮਰ ਤੋਂ ਹੀ ਉਹ ਡਾਂਸ ਸਿੱਖਣ ਲੱਗੀ ਸੀ। 
Punjabi Bollywood Tadka
ਆਪਣੇ ਸ਼ੁਰੂਆਤੀ ਦੌਰ ਵਿਚ ਹੀ 'ਗੁੜ ਨਾਲ ਇਸ਼ਕ ਮਿੱਠਾ' ਅਤੇ 'ਛੀਆਂ-ਛੀਆਂ' ਇਨਾਂ ਦੋ ਗੀਤਾਂ 'ਤੇ ਡਾਂਸ ਕਰਕੇ ਉਨ੍ਹਾਂ ਨੇ ਆਪਣੀ ਪਛਾਣ ਬਣਾ ਲਈ ਸੀ। 2008 ਤੋਂ ਬਾਅਦ ਮਲਾਇਕਾ ਅਰੋੜਾ ਖ਼ਾਨ ਅਰਬਾਜ਼ ਨਾਲ ਮਿਲ ਕੇ ਕੁਝ ਫ਼ਿਲਮਾਂ ਵੀ ਬਣਾ ਚੁੱਕੀ ਹੈ। 'ਦਬੰਗ' ਅਤੇ 'ਦਬੰਗ 2' 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka


Tags: Malaika AroraArbaaz KhanArhaan KhanChaiyya ChaiyyaGud Naal Ishq Mitha

Edited By

Manju

Manju is News Editor at Jagbani.