FacebookTwitterg+Mail

'ਪਟਾਖਾ' 'ਚ ਮਲਾਇਕਾ ਅਰੋੜਾ ਲਾਵੇਗੀ ਬੋਲਡਨੈੱਸ ਦਾ ਤੜਕਾ, ਕਰੇਗੀ ਖਾਸ ਆਈਟਮ ਡਾਂਸ

malaika arora
22 August, 2018 04:31:10 PM

ਮੁੰਬਈ(ਬਿਊਰੋ)— ਬਾਲੀਵੁੱਡ ਦੀਆਂ ਫਿਲਮਾਂ 'ਚ ਅੱਜਕਲ ਆਈਟਮ ਨੰਬਰ ਦਾ ਟਰੈਂਡ ਕਾਫੀ ਬਣ ਗਿਆ ਹੈ। ਜਦੋਂ ਵੀ ਕਿਸੇ ਫਿਲਮ 'ਚ ਕੋਈ ਆਈਟਮ ਨੰਬਰ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਚਿਹਰਾ ਆਈਟਮ ਸੌਂਗ ਕਰਨ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਦਾ ਚਿਹਰਾ ਸਾਹਮਣੇ ਆਉਂਦਾ ਹੈ।

Punjabi Bollywood Tadka

ਹੁਣ ਤੱਕ ਮਲਾਇਕਾ ਬਾਲੀਵੁੱਡ 'ਚ ਕਈ ਆਈਟਮ ਨੰਬਰਜ਼ ਕਰ ਚੁੱਕੀ ਹੈ। ਕਾਫੀ ਸਮੇਂ ਤੋਂ ਮਲਾਇਕਾ ਨੂੰ ਨਾ ਕਿਸੇ ਫਿਲਮ 'ਚ ਦੇਖਿਆ ਹੈ ਅਤੇ ਨਾ ਹੀ ਕੋਈ ਆਈਟਮ ਸੌਂਗ ਕਰਦਿਆਂ।

Punjabi Bollywood Tadka

ਹੁਣ ਮਲਾਇਕਾ ਦੇ ਡਾਂਸ ਦੇ ਫੈਨਜ਼ ਲਈ ਗੁੱਡ ਨਿਊਜ਼ ਹੈ। ਜੀ ਹਾਂ, ਮਲਾਇਕਾ ਇਕ ਵਾਰ ਫਿਰ ਆਈਟਮ ਡਾਂਸ ਕਰਕੇ ਲੋਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਖਬਰਾਂ ਆ ਰਹੀਆਂ ਹਨ ਕਿ ਮਲਾਇਕਾ, ਡਾਇਰੈਕਟਰ ਵਿਸ਼ਾਲ ਭਾਰਦਵਾਜ ਦੀ ਆਉਣ ਵਾਲੀ ਫਿਲਮ 'ਪਟਾਖਾ' 'ਚ ਆਈਟਮ ਨੰਬਰ ਕਰੇਗੀ, ਜਿਸ ਦਾ ਟਾਈਟਲ ਹੋਵੇਗਾ 'ਹੈਲੋ ਹੈਲੋ'। ਇਸ ਗੀਤ ਨੂੰ ਗੁਲਜ਼ਾਰ ਨੇ ਲਿਖਿਆ ਅਤੇ ਵਿਸ਼ਾਲ ਨੇ ਕੰਪੋਜ਼ ਕੀਤਾ ਹੈ।

Punjabi Bollywood Tadka

ਜਦੋਂਕਿ ਗੀਤ ਨੂੰ ਆਵਾਜ਼ ਵਿਸ਼ਾਲ ਦੀ ਫੇਵਰੇਟ ਗਾਇਕ ਰੇਖਾ ਭਾਰਦਵਾਜ ਨੇ ਦਿੱਤੀ ਹੈ। ਮਲਾਇਕਾ ਨੇ ਤਾਂ ਇਸ ਗੀਤ ਦੀ ਰਿਹਰਸਲ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਗਣੇਸ਼ ਆਚਾਰੀਆ ਕੋਰੀਓਗ੍ਰਾਫ ਕਰ ਰਹੇ ਹਨ।

Punjabi Bollywood Tadka

ਇਸ ਫਿਲਮ 'ਚ ਸੁਨੀਲ ਗਰੋਵਰ, ਵਿਜੇ ਰਾਜ, ਸਾਨੀਆ ਮਲਹੋਤਰਾ ਤੇ ਰਾਧਿਕਾ ਮਦਨ ਲੀਡ ਰੋਲ 'ਚ ਹਨ। 'ਪਟਾਖਾ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ, ਜਿਸ ਦੀ ਕਹਾਣੀ ਰਾਜਸਥਾਨ 'ਤੇ ਆਧਾਰਿਤ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Punjabi Bollywood Tadka


Tags: Malaika AroraHello HelloSizzling NumberVishal BhardwajPataakhaRekha BhardwajGulzarInstagram

Edited By

Sunita

Sunita is News Editor at Jagbani.