FacebookTwitterg+Mail

ਪਹਿਲੀ ਨਜ਼ਰ 'ਚ ਅਰਬਾਜ਼ ਨੂੰ ਦਿਲ ਦੇ ਬੈਠੀ ਸੀ ਆਈਟਮ ਗਰਲ ਮਲਾਇਕਾ ਅਰੋੜਾ

malaika arora
23 August, 2018 11:49:27 AM

ਮੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੋੜਾ ਖਾਨ 23 ਅਗਸਤ ਨੂੰ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 23 ਅਗਸਤ 1973 ਨੂੰ ਹੋਇਆ ਸੀ। ਉਹ ਕਈ ਫਿਲਮਾਂ 'ਚ ਬਿਹਤਰੀਨ ਅਦਾਕਾਰੀ ਕਰ ਚੁੱਕੀ ਹੈ। ਲੰਬੇ ਕਰੀਅਰ ਤੋਂ ਬਾਅਦ ਅੱਜ ਵੀ ਉਹ ਜਵਾਨ ਦਿਲਾਂ 'ਤੇ ਰਾਜ ਕਰਦੀ ਹੈ। ਦੱਸ ਦੇਈਏ ਕਿ ਮਲਾਇਕਾ ਨੂੰ ਬਾਲੀਵੁੱਡ 'ਚ ਆਈਟਮ ਗਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

Punjabi Bollywood Tadka

ਮਲਾਇਕਾ ਅਰੋੜਾ ਸਭ ਤੋਂ ਜ਼ਿਆਦਾ ਚਰਚਾ 'ਚ ਉਦੋਂ ਆਈ, ਜਦੋਂ ਉਸ ਨੇ ਸਲਮਾਨ ਖਾਨ ਦੇ ਭਰਾ ਤੇ ਐਕਟਰ ਅਰਬਾਜ਼ ਖਾਨ ਤੋਂ ਪਿਛਲੇ ਸਾਲ ਤਲਾਕ ਲਿਆ। ਦੋਵਾਂ ਦਾ 19 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ। ਇਸ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ ਪਰ ਮਲਾਇਕਾ ਜਾਂ ਅਰਬਾਜ਼ ਨੇ ਹਮੇਸ਼ਾ ਹੀ ਚੁੱਪੀ ਰੱਖੀ। ਮਲਾਇਕਾ ਤੇ ਅਰਬਾਜ਼ ਦੀ ਮੁਲਾਕਾਤ ਸਾਲ 1993 'ਚ ਹੋਈ ਸੀ ਜਦੋਂ ਇਕ ਕਾਫੀ ਬ੍ਰਾਂਡ Mr. Coffee ਦੇ ਬੋਲਡ ਸ਼ੂਟ ਲਈ ਬੁਲਾਇਆ ਗਿਆ ਸੀ।

Punjabi Bollywood Tadka

ਪਹਿਲੀ ਨਜ਼ਰ 'ਚ ਉਹ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਅਫੇਅਰ 5 ਸਾਲ ਤੱਕ ਚੱਲਿਆ ਤੇ ਫਿਰ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ। 5 ਸਾਲ ਰਿਸ਼ਤੇ 'ਚ ਰਹਿਣ ਮਗਰੋਂ ਮਲਾਇਕਾ ਤੇ ਅਰਬਾਜ਼ ਨੇ 12 ਦਸੰਬਰ 1998 ਨੂੰ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਦੀ ਮੌਜ਼ੂਦਗੀ 'ਚ ਵਿਆਹ ਕਰਵਾ ਲਿਆ।

Punjabi Bollywood Tadka

ਇਸ ਤੋਂ ਬਾਅਦ ਸ਼ਾਮ ਨੂੰ ਨਿਕਾਹ ਲੀ ਕੀਤਾ ਗਿਆ ਤੇ ਰਾਤ ਨੂੰ ਬਾਲੀਵੁੱਡ ਸਿਤਾਰਿਆਂ ਨੂੰ ਰਿਸੈਪਸ਼ਨ ਪਾਰਟੀ ਦਿੱਤੀ ਗਈ।

Punjabi Bollywood Tadka

ਵਿਆਹ ਤੋਂ 18 ਸਾਲ ਬਾਅਦ (28 ਮਾਰਛ 2016) ਨੂੰ ਦੋਵਾਂ ਨੇ ਵੱਖ ਹੋਣ ਦੀ ਘੋਸ਼ਣਾ ਕਰ ਦਿੱਤੀ ਅਤੇ ਇਕ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ। ਹਾਲਾਂਕਿ ਇਸ ਸਾਲ ਦੋਵਾਂ ਦਾ ਮਿਲਣਾ-ਜੁਲਣਾ ਫਿਰ ਸ਼ੁਰੂ ਹੋ ਗਿਆ ਹੈ। ਉਹ ਅਕਸਰ ਹੀ ਇਕੱਠੇ ਪਾਰਟੀਆਂ 'ਚ ਨਜ਼ਰ ਆਉਂਦੇ ਹਨ।

Punjabi Bollywood Tadka

ਅਰਬਾਜ਼ ਖਾਨ ਤੇ ਮਲਾਇਕਾ 'ਚ ਤਲਾਕ ਹੋ ਦਾ ਕਾਰਨ ਅਰਬਾਜ਼ ਦੀ ਸੱਟੇਬਾਜ਼ੀ ਦੀ ਆਦਤ ਦੱਸੀ ਜਾ ਰਹੀ ਹੈ। ਪਿਛਲੇ ਦਿਨਾਂ 'ਚ ਇਸ ਮਾਮਲੇ 'ਚ ਉਹ ਫੜ੍ਹਿਆ ਵੀ ਗਿਆ ਸੀ। ਮਲਾਇਕਾ ਉਸ ਨੂੰ ਸੱਟੇਬਾਜ਼ੀ ਖੇਡਣ ਤੋਂ ਇਨਕਾਰ ਕਰਦੀ ਸੀ ਪਰ ਅਰਬਾਜ਼ ਦੇ ਨਾ ਮੰਨਣ 'ਤੇ ਉਸ ਨੇ ਉਸ ਨੂੰ ਛੱਡ ਦਿੱਤਾ। 

Punjabi Bollywood Tadka
ਦੱਸਣਯੋਗ ਹੈ ਕਿ 45 ਸਾਲਾਂ ਦੀ ਹੋ ਕੇ ਵੀ ਮਲਾਇਕਾ ਖੂਬਸਰਤੀ 'ਚ 24 ਸਾਲਾਂ ਦੀ ਅਦਾਕਾਰਾ ਨੂੰ ਮਾਤ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਫਿਟਨੈੱਸ ਦੀ ਕਾਰਨ ਮਲਾਇਕਾ ਨੂੰ ਦੁਨੀਆ ਦੀ ਮਸ਼ਹੂਰ ਕੰਪਨੀ 'ਰਿਬੌਕ' ਨੇ 'ਰਿਬੌਕ ਵੂਮੈਨ' ਦਾ ਬਰਾਂਡ ਅੰਬੈਸਡਰ ਬਣਾਇਆ ਹੈ।

Punjabi Bollywood Tadka

ਸਾਲ 2012 'ਚ ਆਈ ਫਿਲਮ 'ਦਬੰਗ' 'ਚ 'ਫੇਵਿਕੌਲ' ਗੀਤ 'ਤੇ ਉਸ ਦਾ ਡਾਂਸ ਵਰਲਡ ਵਾਈਡ ਫੇਮਸ ਹੋਇਆ ਸੀ। ਰੀਲ ਲਾਈਫ ਤੋਂ ਲੈ ਕੇ ਮਲਾਇਕਾ ਰੀਅਲ ਲਾਈਫ 'ਚ ਵੀ ਕਾਫੀ ਮਸ਼ਹੂਰ ਹੈ।

Punjabi Bollywood Tadka


Tags: Malaika AroraHappy BirthdaySalman Khan Arbaaz KhanBichhooMaa Tujhhe SalaamKaante as Lisa

Edited By

Sunita

Sunita is News Editor at Jagbani.