ਮੁੰਬਈ (ਬਿਊਰੋ)— ਵਿਸ਼ਾਲ ਭਾਰਦਵਾਜ ਦੀ ਆਉਣ ਵਾਲੀ ਫਿਲਮ 'ਪਟਾਖਾ' ਨੂੰ ਲੈ ਕੇ ਅੱਜਕਲ ਕਾਫੀ ਕੁਝ ਸੁਣਿਆ ਜਾ ਰਿਹਾ ਹੈ। 2 ਝਗੜਾਲੂ ਭੈਣਾਂ 'ਤੇ ਬਣੀ ਇਸ ਫਿਲਮ ਦਾ ਇਕ ਨਵਾਂ ਗੀਤ ਰਿਲੀਜ਼ ਕੀਤਾ ਗਿਆ ਹੈ, ਜੋ ਇਕ ਆਈਟਮ ਨੰਬਰ ਹੈ ਅਤੇ ਇਸ ਗੀਤ ਨਾਲ ਲੰਬੇ ਸਮੇਂ ਬਾਅਦ ਮਲਾਇਕਾ ਅਰੋੜਾ ਖਾਨ ਦੀ ਵਾਪਸੀ ਹੋ ਰਹੀ ਹੈ।
ਮਲਾਇਕਾ ਅਰੋੜਾ ਖਾਨ ਨੇ ਸੋਸ਼ਲ ਮੀਡਆ 'ਤੇ ਲਗਾਤਾਰ ਇਸ ਬਾਰੇ ਪੋਸਟ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਹਾਲ ਹੀ 'ਚ ਮਲਾਇਕਾ ਅਰੋੜਾ ਆਪਣੇ ਜਿਮ ਲਈ ਪਹੁੰਚੀ ਸੀ।
ਇਸ ਦੌਰਾਨ ਮਲਾਇਕਾ ਦੇ ਚਿਹਰੇ 'ਤੇ ਖੁਸ਼ੀ ਸਾਫ-ਸਾਫ ਦਿਸ ਰਹੀ ਸੀ। ਦੱਸ ਦੇਈਏ ਕਿ ਮਲਾਇਕਾ ਪਹਿਲਾਂ ਵੀ 'ਮੁੰਨੀ ਬਦਨਾਮ' ਹੋਈ ਅਤੇ 'ਅਨਾਰਕਲੀ' ਵਰਗੇ ਗੀਤਾਂ ਨਾਲ ਆਪਣਾ ਜਲਵਾ ਦਿਖਾ ਚੁੱਕੀ ਹੈ।
ਗੁਲਜ਼ਾਰ ਦੇ ਲਿਖੇ ਬੋਲਾਂ ਨੂੰ ਵਿਸ਼ਾਲ ਭਾਰਦਵਾਜ ਨੇ ਕੰਪੋਜ ਕੀਤਾ ਹੈ ਅਤੇ ਉਨ੍ਹਾਂ ਦੀ ਪਤਨੀ ਰੇਖਾ ਭਾਰਦਵਾਜ ਨੇ ਇਸ ਨੂੰ ਗਾਇਆ ਹੈ।
ਮਲਾਇਕਾ ਅਰੋੜਾ ਦਾ ਅਰਬਾਜ਼ ਖਾਨ ਨਾਲ 18 ਸਾਲ ਦੀ ਵਿਆਹੁਤਾ ਜ਼ਿੰਦਗੀ ਤੋਂ ਬਾਅਦ ਪਿਛਲੇ ਸਾਲ ਤਲਾਕ ਹੋ ਚੁੱਕਾ ਹੈ।