FacebookTwitterg+Mail

ਡੇਟਿੰਗ 'ਤੇ ਪਹਿਲੀ ਵਾਰ ਮਲਾਇਕਾ ਅਰੋੜਾ ਨੇ ਕੀਤਾ ਹੈਰਾਨੀਜਨਕ ਖੁਲਾਸਾ!

malaika arora
20 September, 2018 05:13:35 PM

ਮੁੰਬਈ (ਬਿਊਰੋ)— ਜਦੋਂ ਦਾ ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਦਾ ਤਲਾਕ ਹੋਇਆ ਹੈ, ਉਦੋਂ ਤੋਂ ਹੀ ਖਬਰਾਂ ਆ ਰਹੀਆਂ ਸਨ ਕਿ ਮਲਾਇਕਾ, ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਇਸ 'ਤੇ ਹਾਲ ਹੀ 'ਚ ਮਲਾਇਕਾ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਮਲਾਇਕਾ ਨੇ ਕਿਹਾ ਕਿ ਉਸ ਨੇ ਕਦੇ ਡੇਟਿੰਗ ਨਹੀਂ ਕੀਤੀ। ਇਸ ਬਾਰੇ ਮਲਾਇਕਾ ਨੇ ਟਾਕ ਸ਼ੋਅ 'ਫੀਟ ਅੱਪ ਵਿਦ ਦਿ ਸਟਾਰਸ' 'ਚ ਗੱਲ ਕੀਤੀ। ਇਸ ਸ਼ੋਅ 'ਚ ਸਟਾਰਸ ਨੂੰ ਸਵਾਲ ਪੁੱਛੇ ਜਾਂਦੇ ਹਨ। ਸ਼ੋਅ ਨੂੰ ਸੈਲੇਬ੍ਰਿਟੀ ਸਟਾਈਲੀਸ਼ ਅਨਾਇਤਾ ਸ਼ਰਾਫ ਅਦਜਾਨੀਆ ਹੋਸਟ ਕਰਦੀ ਹੈ। ਮਲਾਇਕਾ ਨੇ ਡੇਟਿੰਗ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ, “ਮੈਂ ਇਨ੍ਹਾਂ ਸਭ ਲਈ ਬੇਹੱਦ ਨਵੀਂ ਹਾਂ।

ਮੈਂ ਕਦੇ ਵੀ ਡੇਟਿੰਗ ਨਹੀਂ ਕੀਤੀ। ਮੈਂ ਜਿਸ ਸਖਸ਼ ਨੂੰ ਡੇਟ ਕੀਤਾ, ਉਸ ਨਾਲ ਹੀ ਵਿਆਹ ਕੀਤਾ।'' ਐਕਟਰਸ ਤੇ ਮਾਡਲ ਮਲਾਇਕਾ ਨੇ ਅਰਬਾਜ਼ ਖਾਨ ਨਾਲ ਵਿਆਹ ਕੀਤਾ ਸੀ ਪਰ ਦੋਹਾਂ ਦਾ ਵਿਆਹ ਲੰਬੇ ਸਮੇਂ ਟਿਕ ਨਾ ਸਕਿਆ। ਮਲਾਇਕਾ ਦਾ ਇਕ ਬੇਟਾ ਵੀ ਹੈ। ਅਰਬਾਜ਼ ਨਾਲ ਤਲਾਕ ਤੋਂ ਬਾਅਦ ਮਲਾਇਕਾ ਦੇ ਉਨ੍ਹਾਂ ਨਾਲ ਚੰਗੇ ਰਿਸ਼ਤੇ ਹਨ। ਉਹ ਖਾਨ ਪਰਿਵਾਰ ਦੇ ਹਰ ਫੰਕਸ਼ਨ 'ਚ ਨਜ਼ਰ ਆਉਂਦੀ ਹੈ। ਮਲਾਇਕਾ ਨੇ ਆਪਣੇ ਬੇਟੇ ਅਰਹਾਨ ਬਾਰੇ ਕਿਹਾ, “ਮੇਰੇ ਬੇਟੇ ਦੀ ਹਰ ਚੀਜ਼ ਬਾਰੇ ਆਪਣੀ ਰਾਏ ਹੈ। ਮੇਰੇ ਬੇਟੇ ਦੀ ਦੋਸਤ ਮੈਨੂੰ ਕੂਲ ਸਮਝਦੇ ਹਨ ਕਿਉਂਕਿ ਮੈਂ ਕਿਸੇ ਦੀ ਜਿੰਦਗੀ 'ਚ ਦਖਲ ਅੰਦਾਜ਼ੀ ਨਹੀਂ ਕਰਦੀ।''


Tags: Malaika Arora DatingStatementTalk Show Feet Up With The StarsCelebrity Stylist Anaita Shroff Adajania

Edited By

Chanda Verma

Chanda Verma is News Editor at Jagbani.