FacebookTwitterg+Mail

ਮਲਾਇਕਾ ਦੀ ਬਰਥਡੇ ਪਾਰਟੀ 'ਚ ਮੌਜੂਦ ਸਨ ਅਰਜੁਨ, ਸਾਹਮਣੇ ਆਈ ਤਸਵੀਰ

malaika arora
29 October, 2018 12:35:18 PM

ਮੁੰਬਈ (ਬਿਊਰੋ)— ਅਜਿਹੀਆਂ ਖਬਰਾਂ ਹਨ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਲਦ ਹੀ ਆਪਣੇ ਰਿਸ਼ਤੇ 'ਤੇ ਅਧਿਕਾਰਕ ਮੁਹਰ ਲਗਾਉਣ ਵਾਲੇ ਹਨ। ਕਾਫੀ ਸਮੇਂ ਤੋਂ ਆਪਣੇ ਰਿਸ਼ਤੇ ਨੂੰ ਸਭ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਵਾਲਾ ਇਹ ਕਲਪ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ। ਹਾਲ ਹੀ 'ਚ ਇਕ ਵਾਰ ਫਿਰ ਦੋਹਾਂ ਨੂੰ ਕਰੀਬੀ ਦੋਸਤਾਂ ਨਾਲ ਪਾਰਟੀ 'ਚ ਦੇਖਿਆ ਗਿਆ।

Punjabi Bollywood Tadka

ਇਸ ਪਾਰਟੀ 'ਚ ਦੋਹਾਂ ਸਟਾਰਜ਼ ਦੀ ਇਕੱਠਿਆਂ ਦੀ ਇਕ ਤਸਵੀਰ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਵੀ ਅਰਜੁਨ ਤੇ ਮਲਾਇਕਾ ਅਕਸਰ ਪਾਰਟੀਆਂ 'ਚ ਪਹੁੰਚਦੇ ਸਨ ਪਰ ਕਦੇ ਵੀ ਦੋਹਾਂ ਦੀ ਤਸਵੀਰ ਇਕੱਠਿਆਂ ਦੇਖਣ ਨੂੰ ਨਹੀਂ ਮਿਲੀ ਪਰ ਹੁਣ ਅਜਿਹਾ ਨਹੀਂ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮਲਾਇਕਾ ਦਾ ਬਰਥਡੇ ਸੈਲੀਬ੍ਰੇਟ ਕਰਨ ਲਈ ਅਰਜੁਨ ਕਪੂਰ ਦੁਬਈ ਗਏ ਸਨ। ਇਸ ਦੌਰਾਨ ਦੋਵੇਂ ਜਦੋਂ ਬਰਥਡੇ ਸੈਲੀਬ੍ਰੇਟ ਕਰ ਕੇ ਮੁੰਬਈ ਪਰਤੇ ਤਾਂ ਉਨ੍ਹਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਮਲਾਇਕਾ ਨੇ ਬਰਥਡੇ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।


Tags: Arjun Kapoor Malaika Arora Birthday Relationship Party Bollywood Actress

Edited By

Kapil Kumar

Kapil Kumar is News Editor at Jagbani.