FacebookTwitterg+Mail

#MeToo ਅਭਿਆਨ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਮਲਾਇਕਾ ਅਰੋੜਾ

malaika arora
31 October, 2018 01:38:29 PM

ਨਵੀਂ ਦਿੱਲੀ(ਬਿਊਰੋ)— ਦੋ ਮਹੀਨੇ ਪਹਿਲੇ ਜਦੋਂ ਦੇਸ਼ 'ਚ #ਮੀਟੂ ਮੂਮੈਂਟ ਦੀ ਸ਼ੁਰੂਆਤ ਹੋਈ ਤਾਂ ਇਸ ਅਭਿਆਨ 'ਚ ਬਾਲੀਵੁੱਡ ਦੇ ਕਈ ਵੱਡੇ ਨਾਂ ਐਕਸਪੋਜ਼ ਹੋਏ। ਜਿਨਸੀ ਸ਼ੋਸ਼ਣ ਨੂੰ ਝੱਲ ਚੁੱਕੀਆਂ ਕਈ ਮਹਿਲਾਵਾਂ ਨੇ ਇਸ ਬਾਰੇ ਖੁੱਲ੍ਹ ਕੇ ਬੋਲ੍ਹਿਆ ਹੈ। ਇਸ ਅਭਿਆਨ ਨੇ ਸਾਰੇ ਲਈ ਵਰਕਿੰਗ ਸਪੇਸ 'ਤੇ ਇਕ ਸੁਰੱਖਿਅਤ ਮਾਹੌਲ ਦੇਣ ਵਰਗੇ ਮੁੱਦੇ 'ਤੇ ਬਹਿਸ ਸ਼ੁਰੂ ਕਰ ਦਿੱਤੀ ਹੈ ਪਰ ਅਦਾਕਾਰਾ ਮਲਾਇਕਾ ਅਰੋੜਾ ਦਾ ਮੰਨਣਾ ਹੈ ਕਿ ਫਿਲਹਾਲ ਇਸ ਬਾਰੇ ਅਸਲ 'ਚ ਬਦਲਾਅ ਆਉਣ ਦੀ ਬਜਾਏ ਇਸ ਨੂੰ ਲੈ ਕੇ ਸ਼ੋਰਸ਼ਰਾਬਾ (ਰੋਲਾ) ਜ਼ਿਆਦਾ ਹੈ।


ਮਲਾਇਕਾ ਨੇ ਭਾਰਤ 'ਚ #ਮੀਟੂ ਮੂਮੈਂਟ 'ਤੇ ਹੋਰ ਰਹੀ ਚਰਚਾ ਤੇ ਇਸ ਨਾਲ ਆਏ ਬਦਲਾਅ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਨੂੰ ਜ਼ਿਆਦਾ ਬਦਲਾਅ ਨਜ਼ਰ ਆ ਰਿਹਾ ਹੈ। ਮੈਂ ਲੋਕਾਂ ਦੀਆਂ ਗੱਲਾਂ ਨੂੰ ਸੁਣ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਬਦਲਾਅ ਦੀ ਉਮੀਦ ਘੱਟ ਤੇ ਇਸ ਨੂੰ ਲੈ ਕੇ ਸ਼ੋਰਸ਼ਰਾਬਾ (ਰੋਲਾ) ਕਿਤੇ ਜ਼ਿਆਦਾ ਹੈ।'' ਹਾਲੀਵੁੱਡ 'ਚ #ਮੀਟੂ ਮੂਮੈਂਟ ਦਾ ਜ਼ਬਰਦਸਤ ਅਸਰ ਦੇਖਣ ਤੋਂ ਬਾਅਦ ਤਨੁਸ਼੍ਰੀ ਦੱਤਾ ਦੁਆਰਾ ਅਭਿਨੇਤਾ ਨਾਨਾ ਪਾਟੇਕਰ 'ਤੇ ਫਿਲਮ 'ਹਾਰਨ ਓਕੇ ਪਲੀਜ' ਦੀ ਸ਼ੂਟਿੰਗ ਦੌਰਾਨ ਛੇੜਖਾਨੀ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਬਾਲੀਵੁੱਡ 'ਚ ਵੀ ਇਸ ਮੂਮੈਂਟ ਨੇ ਜੋਰ ਫੜ੍ਹਿਆ ਤੇ ਕਈ ਮਹਿਲਾਵਾਂ ਨੇ ਆਪਣੀ ਹੱਡ ਬੀਤੀ ਬਿਆਨ ਕੀਤੀ।


ਇਕ ਬੇਟੇ ਦੀ ਮਾਂ ਮਲਾਇਕਾ ਨੇ ਕਿਹਾ, ''ਜੇਕਰ ਅਸੀਂ ਮਨੋਰੰਜਨ ਉਦਯੋਗ ਦੀ ਗੱਲ ਕਰੀਏ ਤਾਂ ਬਹੁਤ ਕੁਝ ਹੁੰਦਾ ਨਜ਼ਰ ਆ ਰਿਹਾ ਹੈ। ਲੋਕ ਇਸ ਬਾਰੇ ਗੱਲ ਕਰ ਰਹੇ ਹਨ ਪਰ ਵਾਸਤਵਿਕ ਬਦਲਾਅ ਲਈ ਜਾਂ ਲੋਕਾਂ ਦੁਆਰਾ ਅੱਗੇ ਆ ਕੇ ਇਸ ਬਾਰੇ ਕੁਝ ਕਰਨ ਤੇ ਅਭਿਆਨ ਨੂੰ ਸਫਲ ਕਰਨ ਲਈ ਮਾਨਸਿਕਤਾ 'ਚ ਬਦਲਾਅ ਦੀ ਲੋੜ ਹੈ। ਮਲਾਇਕਾ ਨੇ ਕਿਹਾ ਸਾਨੂੰ ਆਪਣੇ ਬੱਚਿਆਂ ਦੇ ਦਿਮਾਗ 'ਚ ਬਦਲਾਅ ਦੇ ਬੀਜ ਬੋਨੇ ਹੋਣਗੇ।  


Tags: Malaika Arora MeToo Movement Nana Patekar Tanushree Dutta Bollywood Celebrity

Edited By

Sunita

Sunita is News Editor at Jagbani.