ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦੀ ਕਮਬੈਕ ਫਿਲਮ 'ਵੀਰੇ ਦੀ ਵੈਡਿੰਗ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਚਾਰ ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ। ਕੱਲ ਕਰੀਨਾ ਨੇ ਆਪਣੀ ਜ਼ਿੰਦਗੀ ਦੀ ਅਸਲੀ 'ਵੀਰੇ' ਨਾਲ ਪਾਰਟੀ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਰੀਨਾ, ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ ਤੇ ਕਰਿਸ਼ਮਾ ਕਪੂਰ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਸਨ। ਦੱਸ ਦੇਈਏ ਕਿ ਇਹ ਅਦਾਕਾਰਾਂ ਇਕ-ਦੂਜੇ ਦੀਆਂ ਬਹੁਤ ਚੰਗੀਆਂ ਦੋਸਤ ਹਨ। ਕਰੀਨਾ ਦੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਸਾਰੀਆਂ ਅਭਿਨੇਤਰੀਆਂ ਨੇ ਇਕੱਠੇ ਪਾਰਟੀ ਕੀਤੀ ਤੇ ਖੂਬ ਮਸਤੀ ਵੀ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਅਦਾਕਾਰਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਅੰਮ੍ਰਿਤਾ ਨੇ ਵੀ ਆਪਣੇ ਇੰਸਟਾ 'ਤੇ ਸ਼ੇਅਰ ਕੀਤਾ ਹੈ। ਹਮੇਸ਼ਾਂ ਦੀ ਤਰ੍ਹਾਂ ਇਹ ਸਾਰੀਆਂ ਅਭਿਨੇਤਰੀਆਂ ਸੁੰਦਰਤਾ ਦੇ ਮਾਮਲੇ 'ਚ ਇਕ-ਦੂਜੀ ਨੂੰ ਟੱਕਰ ਦੇ ਰਹੀਆਂ ਹਨ। ਅੰਮ੍ਰਿਤਾ ਅਰੋੜਾ ਜਦੋਂ ਪਾਰਟੀ ਤੋਂ ਬਾਅਦ ਘਰੋਂ ਨਿਕਲ ਰਹੀ ਸੀ ਤਾਂ ਉਸ ਸਮੇਂ ਉਸ ਦੀਆਂ ਤਸਵੀਰਾਂ ਕਲਿੱਕ ਕੀਤੀਆਂ। ਮਲਾਇਕਾ ਅਰੋੜਾ ਦਾ ਵੀ ਇੱਥੇ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਕਰਿਸ਼ਮਾ ਕਪੂਰ ਨੇ ਕਾਲੇ ਰੰਗ ਦੀ ਖੂਬਸੂਰਤ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।