FacebookTwitterg+Mail

ਵੀਡੀਓ : ਮਲਾਇਕਾ-ਅੰਮ੍ਰਿਤਾ ਨੇ ਕੀਤਾ ਸਭ ਤੋਂ ਅਨੋਖਾ ਕੰਮ, ਜੋ ਬਣਿਆ ਚਰਚਾ ਦਾ ਵਿਸ਼ਾ

malaika arora and amrita arora
21 August, 2018 10:43:09 AM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਅਤੇ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਆਪਣੇ ਹੌਟ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਪਰ ਇਸ ਵਾਰ ਦੋਵਾਂ ਕਿਸੇ ਅਨੋਖੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਆ ਗਈਆਂ ਹਨ। ਬੀਤੇ ਦਿਨੀਂ ਮਲਾਇਕਾ ਅਤੇ ਅੰਮ੍ਰਿਤਾ ਇਕ ਹੋਟਲ ਤੋਂ ਬਾਹਰ ਨਿਕਲਦੀਆਂ ਨਜ਼ਰ ਆਈਆ। ਇਸ 'ਚ ਕੁਝ ਮੰਗਤੇ ਉਨ੍ਹਾਂ ਦੀ ਗੱਡੀ ਕੋਲ ਜਾ ਕੇ ਉਨ੍ਹਾਂ ਤੋਂ ਪੈਸੇ ਮੰਗਣ ਲੱਗੇ। ਗੱਡੀ 'ਚ ਬੈਠਣ ਤੋਂ ਪਹਿਲਾਂ ਮਲਾਇਕਾ ਦੇ ਪਿੱਛੇ ਇਕ ਮਹਿਲਾ ਆਪਣੇ ਬੱਚਿਆਂ ਲਈ ਭੀਖ ਮੰਗਣ ਲੱਗੀ। ਉਸ ਨੂੰ ਦੇਖਦੇ ਹੀ ਮਲਾਇਕਾ ਨੇ ਉਨ੍ਹਾਂ ਨੂੰ 500 ਦਾ ਨੋਟ ਦੇ ਦਿੱਤਾ। ਉਸ ਤੋਂ ਬਾਅਦ ਦੋਵੇਂ ਗੱਡੀ ਅੰਦਰ ਬੈਠ ਜਾਂਦੀਆਂ ਹਨ। ਅਜਿਹੇ 'ਚ ਇਕ ਹੋਰ ਮੰਗਤਾ ਅੰਮ੍ਰਿਤਾ ਤੋਂ ਪੈਸਿਆਂ ਦੀ ਭੀਖ ਮੰਗਦਾ ਹੈ।

 

 
 
 
 
 
 
 
 
 
 
 
 
 
 

Malaika & Amrita Arora hand over Rs.500💶 to beggars . . . #instabolly #bollywood

A post shared by Bollywood Entertainment🌼 (@lnstabolly) on Aug 20, 2018 at 1:30am PDT

ਮੰਗਤਿਆਂ ਨੂੰ ਦੇਖ ਸਿਕਿਓਰਿਟੀ ਪਰਸਨ ਮੰਗਤੇ ਨੂੰ ਚੀਕਣ ਲੱਗਦਾ ਹੈ। ਇਸ ਤੋਂ ਬਾਅਦ ਮਲਾਇਕਾ ਦੀ ਭੈਣ ਉਸ ਨੂੰ ਰੁਕਣ ਲਈ ਆਖਦੀ ਹੈ। ਇੰਨਾ ਹੀ ਨਹੀਂ ਅੰਮ੍ਰਿਤਾ ਅਰੋੜਾ ਵੀ ਉਸ ਨੂੰ 500 ਰੁਪਏ ਦਾ ਨੋਟ ਦਿੰਦੀ ਹੈ। ਮਲਾਇਕਾ ਅਤੇ ਅੰਮ੍ਰਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਕਈ ਲੋਕਾਂ ਨੇ ਇਨ੍ਹਾਂ ਦੋਵਾਂ ਭੈਣਾਂ ਦੇ ਇਸ ਦਿਲਦਾਰ ਵਰਤਾਓ ਨੂੰ ਪਸੰਦ ਕਰਦੇ ਹੋਏ ਪਾਜੀਟਿਵ ਕੁਮੈਂਟ ਕੀਤੇ ਹਨ।


Tags: Malaika AroraAmrita AroraVideoInstagramBollywood Celebrity

Edited By

Sunita

Sunita is News Editor at Jagbani.