FacebookTwitterg+Mail

ਮਲਾਇਕਾ ਤੋਂ ਤਲਾਕ ਲੈਣ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਅਰਬਾਜ਼ ਖਾਨ

malaika arora and arbaaz khan
30 October, 2018 10:19:17 AM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮਾਂ 'ਚ ਭਾਵੇਂ ਹੀ ਮਲਾਇਕਾ ਅਰੋੜ ਤੇ ਅਰਬਾਜ਼ ਖਾਨ ਦੀ ਜੋੜੀ ਕੋਈ ਕਮਾਲ ਨਾ ਦਿਖਾ ਸਕੀ ਪਰ ਆਪਣੇ ਅਸਲ ਜੀਵਨ 'ਚ ਹੋਣ ਵਾਲੇ ਉੱਥਲ ਪੁੱਥਲ ਨੂੰ ਲੈ ਕੇ ਖੂਬ ਚਰਚਾ 'ਚ ਰਹੀ। ਹਾਲਾਂਕਿ ਇਹ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਹਨ ਪਰ ਇਨ੍ਹਾਂ ਦੋਵਾਂ ਦੇ ਐਕਸਟਰਨਲ ਅਫੇਅਰ ਨੂੰ ਲੈ ਕੇ ਆਏ ਦਿਨ ਖਬਰ ਆਉਂਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਅਰਬਾਜ਼ ਖਾਨ ਨੇ ਇਕ ਇੰਟਰਵਿਊ ਦੌਰਾਨ ਮਲਾਇਕਾ ਅਰੋੜਾ ਅਤੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਆਖੀ। ਅਰਬਾਜ਼ ਨੇ ਕਿਹਾ ਕਿ ਇਕ ਪ੍ਰਫੈਕਟ ਰਿਲੇਸ਼ਨਸ਼ਿਪ ਲਈ ਕੜੀ ਮਿਹਨਤ ਕਰਨੀ ਪੈਂਦੀ ਹੈ। ਇਸ ਦੇ ਨਾਲ ਉਸ ਨੇ ਇਹ ਵੀ ਸਵੀਕਾਰ ਕੀਤਾ ਕਿ ਆਪਣੇ 21 ਸਾਲ ਦੇ ਰਿਲੇਸ਼ਨਸ਼ਿਪ 'ਚ ਮੈਂ ਆਪਣੇ ਰਿਲੇਸ਼ਨਸ਼ਿਪ ਨੂੰ ਪ੍ਰਫੈਕਟ ਬਣਾਉਣ 'ਚ ਸਫਲ ਨਹੀ ਹੋ ਸਕਿਆ। 

Punjabi Bollywood Tadka
ਮਲਾਇਕਾ ਤੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਰਿਸ਼ਤੇ ਨੂੰ ਅਰਬਾਜ਼ ਖਾਨ ਨੇ ਲੋਕਾਂ ਸਾਹਮਣੇ ਖੁੱਲ੍ਹ ਗੱਲ ਕੀਤੀ। ਦੱਸ ਦੇਈਏ ਕਿ ਅਰਬਾਜ਼ ਨਾਲ ਵੱਖ ਹੋਣ ਤੋਂ ਬਾਅਦ ਮਲਾਇਕਾ ਅੱਜਕਲ ਐਕਟਰ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਹੈ।

Punjabi Bollywood Tadka

ਹਾਲ ਹੀ 'ਚ ਮਲਾਇਕਾ ਅਤੇ ਅਰਜੁਨ ਨਾਲ ਜੁੜੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਮਲਾਇਕਾ ਅਤੇ ਅਰਜੁਨ ਜਲਦ ਹੀ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਸਕਦੇ ਹਨ। ਦੋਵੇਂ ਸਾਲ 2019 ਤੱਕ ਵਿਆਹ ਕਰਵਾ ਸਕਦੇ ਹਨ। ਉੱਥੇ ਹੀ ਅਰਬਾਜ਼ ਖਾਨ ਬਾਰੇ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਪ੍ਰੇਮਿਕਾ ਜੋਰਜਿਆ ਨਾਲ ਜਲਦ ਹੀ ਸੱਤ ਫੇਰੇ ਲੈ ਸਕਦਾ ਹੈ। ਬਾਲੀਵੁੱਡ 'ਚ ਅੱਜਕਲ ਸਾਰਿਆਂ ਦੇ ਅਫੇਅਰ ਅਤੇ ਵਿਆਹਾਂ ਦੀ ਚਰਚਾ ਚੱਲ ਰਹੀ ਹੈ।

Punjabi Bollywood Tadka


Tags: Malaika Arora Arbaaz Khan Divorce 21 Years Relationship Giorgia Andriani Arjun Kapoor

Edited By

Sunita

Sunita is News Editor at Jagbani.