FacebookTwitterg+Mail

ਬਾਲੀਵੁੱਡ ਦੇ ਚਰਚਿਤ 'ਲਵ ਬਰਡਸ' ਬਣੇ ਅਰਜੁਨ ਤੇ ਮਲਾਇਕਾ

malaika arora and arjun kapoor
29 December, 2018 11:45:20 AM

ਮੁੰਬਈ(ਬਿਊਰੋ)— ਬਾਲੀਵੁਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਐਕਟਰ ਅਰਜੁਨ ਕਪੂਰ ਦੀਆਂ ਨਜ਼ਦੀਕੀਆਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ। ਦੋਵਾਂ ਨੂੰ ਕਈ ਵਾਰ ਡਿਨਰ ਡੇਟ ਜਾਂ ਪਾਰਟੀਜ਼ 'ਚ ਇਕੱਠੇ ਦੇਖਿਆ ਜਾ ਚੁੱਕਿਆ ਹੈ। ਅਰਜੁਨ ਅਤੇ ਮਲਾਇਕਾ ਅਰੋੜਾ ਦਾ ਇਸ਼ਕ ਕਿਸੇ ਤੋਂ ਵੀ ਨਹੀਂ ਛੁਪਿਆ ਹੈ, ਜਿਸ ਦੇ ਚਲਦੇ ਦੋਵੇਂ ਹੁਣ ਬਾਲੀਵੁੱਡ ਦੇ ਚਰਚਿਤ 'ਲਵ ਬਰਡਸ' ਬਣ ਗਏ ਹਨ।

Punjabi Bollywood Tadka

ਦੋਵਾਂ ਦਾ ਰਿਸ਼ਤਾ ਕਾਫੀ ਅੱਗੇ ਵੱਧ ਚੁੱਕਿਆ ਹੈ, ਜਿਸ ਦੇ ਚਲਦੇ ਖਬਰ ਇਹ ਵੀ ਸੀ ਕਿ ਦੋਵਾਂ ਨੇ ਮਿਲਕੇ ਇਕ ਘਰ ਵੀ ਲੈ ਲਿਆ ਹੈ ਪਰ ਹਾਲੇ ਤੱਕ ਇਸ ਰਿਸ਼‍ਤੇ 'ਤੇ ਦੋਵਾਂ ਨੇ ਕੋਈ ਮੁਹਰ ਨਹੀਂ ਲਾਈ ਹੈ।
Punjabi Bollywood Tadka
ਹਾਲ 'ਚ ਹੀ ਦੋਵੇਂ ਕ੍ਰਿਸਮਸ ਦੀ ਪਾਰਟੀ ਵਿੱਚ ਵੀ ਇੱਕਠੇ ਨਜ਼ਰ ਆਏ ਸਨ। ਹੁਣ ਦੋਵਾਂ ਨੂੰ ਇਕ ਵਾਰ ਫਿਰ ਤੋਂ ਇੱਕਠੇ ਸਪਾਟ ਕੀਤਾ ਗਿਆ ਹੈ। ਅਰਜੁਨ ਤੇ ਮਲਾਇਕਾ ਡਿਨਰ ਡੇਟ 'ਤੇ ਨਜ਼ਰ ਆਏ ਤੇ ਇਹ ਸਾਰੀਆਂ ਤਸਵੀਰਾਂ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਈਆਂ।

Punjabi Bollywood Tadka

ਇਸ ਦੌਰਾਨ ਬਲੈਕ ਰੰਗ ਦੇ ਆਉਟਫਿਟ 'ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ, ਉਥੇ ਹੀ ਅਰਜੁਨ ਕਪੂਰ ਵਾਈਟ ਰੰਗ ਦੀ ਟੀ-ਸ਼ਰਟ ਅਤੇ ਬਲਿਊ ਡੈਨਿਮ 'ਚ ਨਜ਼ਰ ਆਏ।


Tags: Malaika Arora Arjun Kapoor Dinner Date Bachchans Vacation Love Birds Bollywood Celebrity

Edited By

Sunita

Sunita is News Editor at Jagbani.