FacebookTwitterg+Mail

ਮਲਾਇਕਾ-ਅਰਜੁਨ ਦਾ ਰਿਸ਼ਤਾ ਮੁੜ ਚਰਚਾ 'ਚ, ਅਪ੍ਰੈਲ 'ਚ ਕਰਵਾ ਸਕਦੇ ਨੇ ਵਿਆਹ

malaika arora and arjun kapoor marriage in april
02 March, 2019 02:08:42 PM

ਨਵੀਂ ਦਿੱਲੀ (ਬਿਊਰੋ) — ਇੰਨ੍ਹੀਂ ਦਿਨੀਂ ਫਿਲਮ ਇੰਡਸਟਰੀ 'ਚ ਵਿਆਹਾਂ ਦੀ ਸੀਜ਼ਨ ਚੱਲ ਰਿਹਾ ਹੈ। ਹਾਲ ਹੀ 'ਚ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਅਦਾਕਾਰਾ ਮਲਾਇਕਾ ਅਰੋੜਾ ਅਪ੍ਰੈਲ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਸੂਤਰਾਂ ਮੁਤਾਬਕ, ਦੋਵਾਂ ਦਾ ਵਿਆਹ ਅਗਲੇ ਮਹੀਨੇ ਦੇ ਪਹਿਲੇ ਹਫਤੇ 'ਚ ਹੈ।
ਦੱਸ ਦਈਏ ਕਿ ਮਲਾਇਕਾ ਤੇ ਅਰਜੁਨ ਹਿੰਦੂ ਤੇ ਪੰਜਾਬੀ ਹਨ ਪਰ ਇਹ ਦੋਵੇਂ ਵਿਆਹ ਇਸਾਈ ਧਰਮ ਦੇ ਰੀਤੀ-ਰਿਵਾਜ਼ਾਂ ਨਾਲ ਕਰਵਾਉਣ ਬਾਰੇ ਸੋਚ ਰਹੇ ਹਨ। ਦੋਵਾਂ ਨੇ ਹਾਲੇ ਤੱਕ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਪਰ ਫਿਲਮ ਇੰਡਸਟਰੀ ਨਾਲ ਜੁੜੇ ਅਰਜੁਨ ਤੇ ਮਲਾਇਕਾ ਦੀ ਦੋਸਤ ਕਰੀਨਾ ਕਪੂਰ ਖਾਨ ਤੇ ਕਰਨ ਜੌਹਰ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕਰ ਚੁੱਕੇ ਹਨ। ਖਬਰਾਂ ਮੁਤਾਬਕ ਮਲਾਇਕਾ ਤੇ ਅਰਜੁਨ ਕਪੂਰ ਨੇ ਵਿਆਹ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਜਾਵੇਗਾ। ਵਿਆਹ 'ਚ ਸਿਰਫ ਕਰੀਬੀ ਦੋਸਤ ਤੇ ਪਾਰਿਵਾਰਿਕ ਮੈਂਬਰ ਹੀ ਸ਼ਾਮਲ ਹੋਣਗੇ।


Tags: Arjun Kapoor Malaika Arora Marriage Bollywood Punjabi News April Christian Wedding Karan Johar Kareena Kapoor ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.