ਜਲੰਧਰ(ਬਿਊਰੋ)— ਐਕਟਰ ਅਰਜੁਨ ਕਪੂਰ ਤੇ ਅਦਾਕਾਰਾ ਮਲਾਇਕਾ ਅਰੋੜਾ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਖਬਰਾਂ ਵੀ ਆਏ ਦਿਨ ਸੁਰਖੀਆਂ 'ਚ ਬਣੀਆਂ ਰਹਿੰਦੀਆਂ ਹਨ। ਹੁਣ ਖਬਰ ਦੋਵੇਂ ਦੇ ਵਿਆਹ ਦੀ ਆਈ ਹੈ। ਜੀ ਹਾਂ, ਖਬਰ ਹੈ ਕਿ ਇਹ ਦੋਵੇਂ ਅਗਲੇ ਮਹੀਨੇ ਵਿਆਹ ਕਰਵਾ ਰਹੇ ਹਨ। ਇਸ ਦਾ ਦੋਵਾਂ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ।
ਜਾਣਕਾਰੀ ਮੁਤਾਬਕ 19 ਅਪ੍ਰੈਲ ਨੂੰ ਅਰਜੁਨ ਕਪੂਰ ਤੇ ਮਲਾਇਕਾ ਵਿਆਹ ਕਰਵਾ ਰਹੇ ਹਨ। ਦੋਵਾਂ ਦਾ ਵਿਆਹ ਇਸਾਈ ਰੀਤਾਂ ਮੁਤਾਬਕ ਹੋਣਾ ਹੈ। ਇਸ ਦੇ ਨਾਲ ਹੀ ਵਿਆਹ 'ਚ ਕਾਫੀ ਘੱਟ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਇਸ 'ਚ ਕਰੀਨਾ ਕਪੂਰ ਖਾਨ, ਕ੍ਰਿਸ਼ਮਾ ਕਪੂਰ ਤੋਂ ਇਲਾਵਾ ਦੀਪਿਕਾ ਤੇ ਰਣਵੀਰ ਨੂੰ ਸੱਦਾ ਭੇਜਿਆ ਗਿਆ ਹੈ।
ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਦੋਵਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ।