FacebookTwitterg+Mail

ਦੇਖੋ ਕਿਵੇਂ ਮਲਾਇਕਾ ਦੀਆਂ ਹੌਟ ਅਦਾਵਾਂ ਤੋਂ ਪ੍ਰੇਸ਼ਾਨ ਹੋਈ ਭਾਰਤੀ ਸਿੰਘ

malaika arora and bharti singh
20 December, 2018 10:25:47 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਹੁਸਨ ਦੇ ਚਰਚੇ ਹਮੇਸ਼ਾ ਤੋਂ ਫਿਲਮੀ ਗਲਿਆਰੇ 'ਚ ਹੁੰਦੇ ਰਹੇ ਹਨ। ਇਨ੍ਹੀਂ ਦਿਨੀਂ ਮਲਾਇਕਾ ਇਕ ਟੀ. ਵੀ. ਸ਼ੋਅ 'ਚ ਜੱਜ ਦੇ ਤੌਰ 'ਤੇ ਕੰਮ ਕਰ ਰਹੀ ਹੈ। ਇਸ ਸ਼ੋਅ 'ਚ ਉਹ ਨਵੀਆਂ ਮਾਡਲਸ ਨੂੰ ਟਰੇਂਡ ਕਰ ਰਹੀ ਹੈ ਪਰ ਇਸੇ ਦੌਰਾਨ ਮਲਾਇਕਾ ਦੀ ਕਲਾਸ 'ਚ ਇਕ ਵੱਖਰੇ ਕਿਸਮ ਦੀ ਮਾਡਲ ਆਈ ਹੈ, ਜੋ ਹੋਰਨਾਂ ਮਾਡਲਸ ਤੋਂ ਵੱਖਰੀ ਹੈ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਕਾਮੇਡੀਅਨ ਕੁਈਨ ਭਾਰਤੀ ਸਿੰਘ ਦੀ, ਜਿਸ ਨੂੰ ਮਲਾਇਕਾ ਪੋਜ਼ ਦੇਣਾ ਸਿਖਾ ਰਹੀ ਹੈ। ਇਸ ਦੌਰਾਨ ਦਾ ਇਕ ਵੀਡੀਓ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਹਜ਼ਾਰਾ ਵੀਵਰਜ਼ ਹੋ ਗਏ ਹਨ ਤੇ ਲੋਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।


ਇਸ ਵੀਡੀਓ ਨੂੰ ਲੋਕਾਂ ਵੱਲੋਂ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਮਲਾਇਕਾ ਵਾਂਗ ਭਾਰਤੀ ਸਿੰਘ ਦੀ ਵੀ ਆਪਣੇ ਫੈਨ ਫਾਲੋਵਰਸ ਹਨ। ਜਿਵੇਂ ਮਲਾਇਕਾ ਹੁਸਨ ਦੀ ਰਾਣੀ ਹੈ ਉਸੇ ਤਰ੍ਹਾਂ ਭਾਰਤੀ ਸਿੰਘ ਕਮੇਡੀ ਦੀ ਕੁਈਨ ਹੈ।
 


Tags: Malaika Arora Bharti Singh Instagram Video Viral Bollywood Celebrity

Edited By

Sunita

Sunita is News Editor at Jagbani.