FacebookTwitterg+Mail

ਅਰਜੁਨ ਨੂੰ ਬਰਥਡੇ ਵਿਸ਼ ਕਰਦਿਆਂ ਰੋਮਾਂਟਿਕ ਹੋਈ ਮਲਾਇਕਾ, ਤਸਵੀਰ ਵਾਇਰਲ

malaika arora arjun kapoor
27 June, 2019 03:25:16 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਹਾਲ ਹੀ 'ਚ ਆਪਣਾ 34ਵਾਂ ਜਨਮਦਿਨ ਮਨਾਇਆ ਹੈ। 26 ਜੂਨ ਨੂੰ ਅਰਜੁਨ ਕਪੂਰ ਦੇ ਬਰਥਡੇ ਦੇ ਖਾਸ ਮੌਕੇ 'ਤੇ ਉਨ੍ਹਾਂ ਨੂੰ ਕਈ ਬਾਲੀਵੁੱਡ ਸਿਤਾਰਿਆਂ ਨੇ ਵਧਾਈਆਂ ਦਿੱਤੀਆਂ। ਅਰਜੁਨ ਕਪੂਰ ਨੇ ਜਨਮਦਿਨ ਦੇ ਦਿਨ ਉਸ ਦੀ ਦੋਸਤ ਮਲਾਇਆ ਅਰੋੜਾ ਨੇ ਵੀ ਉਨ੍ਹਾਂ ਨੂੰ ਸ਼ਾਨਦਾਰ ਅੰਦਾਜ਼ 'ਚ ਸ਼ੁੱਭਕਾਮਨਾਵਾਂ ਦਿੱਤੀਆਂ। ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

 
 
 
 
 
 
 
 
 
 
 
 
 
 

Happy bday my crazy,insanely funny n amazing @arjunkapoor ... love n happiness always

A post shared by Malaika Arora (@malaikaaroraofficial) on Jun 26, 2019 at 9:42am PDT


ਐਕਟਰ ਅਰਜੁਨ ਕਪੂਰ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕਰਦੇ ਹੋਏ ਮਲਾਇਕਾ ਨੇ ਲਿਖਿਆ,''ਹੈੱਪੀ ਬਰਥਡੇ ਮੇਰੇ ਕਰੇਜ਼ੀ, ਪਾਗਲ, ਫਨੀ ਅਤੇ ਪਿਆਰੇ ਅਰਜੁਨ ਕਪੂਰ, ਤੁਹਾਡੇ ਲਈ ਬਹੁਤ ਸਾਰਾ ਪਿਆਰ ਤੇ ਖੁਸ਼ੀਆਂ।'' ਅਰਜੁਨ ਕਪੂਰ ਅਤੇ ਮਲਾਇਆ ਅਰੋੜਾ ਦੀ ਹੱਥ 'ਚ ਹੱਥ ਪਾਏ ਕਲਿੱਕ ਹੋਈ ਤਸਵੀਰ ਨੇ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਨੂੰ ਫਿਰ ਤੋਂ ਹਵਾ ਦੇ ਦਿੱਤੀ ਹੈ।
Punjabi Bollywood Tadka
ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦੋਵਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਇਕੱਠੇ ਦੇਖੀ ਜਾ ਰਹੀ ਹੈ। ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਹਾਲ ਹੀ 'ਚ ਨਿਊਯਾਰਕ ਛੁੱਟੀਆਂ ਮਨਾਉਣ ਗਏ ਹੋਏ ਹਨ। ਇਸ ਤੋਂ ਇਲਾਵਾ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਜਲਦ ਹੀ 'ਪਾਨੀਪਤ' 'ਚ ਨਜ਼ਰ ਆਉਣ ਵਾਲੇ ਹਨ।


Tags: Malaika AroraArjun KapoorPhotoNew YorkBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari