ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਰਿਬੇਕਾ ਦੀਵਾਨ ਲਈ ਰੈਂਪ ਵਾਕ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਹਮੇਸ਼ਾ ਵਾਂਗ ਆਪਣੇ ਹੁਸਨ ਦਾ ਜਲਵਾ ਬਿਖੇਰਦੀ ਦਿਖਾਈ ਦੇ ਰਹੀ ਹੈ।
ਇਸ ਦੌਰਾਨ ਮਲਾਇਕਾ ਨੇ ਗੂੜ੍ਹੇ ਲਾਲ ਤੇ ਸੁਨਿਹਰੇ ਰੰਗ ਦੀ ਡਰੈੱਸ ਪਹਿਨੀ ਸੀ। ਇਵੈਂਟ 'ਚ ਮਲਾਇਕਾ ਇੰਨੀ ਜ਼ਿਆਦਾ ਹੌਟ ਲੱਗ ਰਹੀ ਸੀ ਕਿ ਮੌਜੂਦਾ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕੀਆਂ ਰਹੀਆਂ।
ਸੋਸ਼ਲ ਮੀਡੀਆ 'ਤੇ ਮਲਾਇਕਾ ਕਾਫੀ ਮਸ਼ਹੂਰ ਹੈ ਤੇ ਤਸਵੀਰਾਂ ਵਾਲੀ ਸਾਈਟ 'ਤੇ ਤਾਂ ਲੋਕ ਉਸ 'ਤੇ ਜਾਨ ਛਿੜਕਦੇ ਹਨ।
ਇਸ ਪਲੇਟਫਾਰਮ 'ਤੇ ਉਸ ਨੂੰ ਪੰਜ ਮਿਲੀਅਨ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। 44 ਸਾਲ ਦੀ ਮਲਾਇਕਾ ਨੂੰ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ।
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਮਲਾਇਕਾ ਨੇ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨਾਲ ਆਪਣਾ 18 ਸਾਲ ਪੁਰਾਣਾ ਰਿਸ਼ਤਾ ਖਤਮ ਕੀਤਾ ਹੈ। ਤਲਾਕ ਲੈਣ ਦੇ ਬਾਵਜੂਦ ਵੀ ਮਲਾਇਕਾ ਸਲਮਾਨ ਦੇ ਘਰ ਹੋਣ ਵਾਲੇ ਇਵੈਂਟਸ 'ਚ ਪਰਿਵਾਰ ਨਾਲ ਨਜ਼ਰ ਆਉਂਦੀ ਹੈ।