FacebookTwitterg+Mail

ਅਰਜੁਨ ਨਾਲ ਰਿਸ਼ਤੇ ਅਤੇ ਉਮਰ ਦੇ ਫਾਸਲੇ ਨੂੰ ਲੈ ਕੇ ਮਲਾਇਕਾ ਨੇ ਤੋੜੀ ਚੁੱਪੀ

malaika arora gets candid about her relationship with arjun kapoor
01 July, 2019 09:43:46 AM

ਮੁੰਬਈ(ਬਿਊਰੋ)— ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਪਹਿਲੀ ਵਾਰ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਆਪਣੀ ਲਵ ਲਾਈਫ ਨਾਲ ਟਰੋਲ ਕੀਤੇ ਜਾਣ ਅਤੇ ਅਰਜੁਨ ਨਾਲ ਅੇਜ ਗੈਪ ਨੂੰ ਲੈ ਕੇ ਗੱਲਾਂ ਹੋਣ 'ਤੇ ਵੀ ਆਪਣੀ ਰਾਏ ਰੱਖੀ। ਰਿਪੋਰਟ ਮੁਤਾਬਕ, ਇਕ ਇੰਟਰਵਿਊ ਦੌਰਾਨ ਮਲਾਇਕਾ ਨੇ ਜ਼ਿੰਦਗੀ 'ਚ ਦੁਬਾਰਾ ਪਿਆਰ ਪਾਉਣ ਨੂੰ ਲੈ ਕੇ ਗੱਲ ਕਰਦੇ ਹੋਏ ਕਿਹਾ ਕਿ ਉਹ ਰਿਲੇਸ਼ਨਸ਼ਿਪ 'ਚ ਜਾਣ ਨੂੰ ਲੈ ਕੇ ਤਿਆਰ ਨਹੀਂ ਸੀ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਦਿਲ ਟੁੱਟਣ ਦਾ ਡਰ ਸੀ। ਹਾਲਾਂਕਿ, ਉਹ ਇਕ ਵਾਰ ਫਿਰ ਤੋਂ ਪਿਆਰ ਦਾ ਅਨੁਭਵ ਵੀ ਕਰਨਾ ਚਾਹੁੰਦੀ ਸੀ ਅਤੇ ਇਕ ਰਿਲੇਸ਼ਨਸ਼ਿਪ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ, ਇਸ ਨੇ ਉਨ੍ਹਾਂ ਨੂੰ ਹਿੰਮਤ ਦਿੱਤੀ ਅਤੇ ਉਨ੍ਹਾਂ ਨੇ ਚਾਂਸ ਲਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਇਹ ਚਾਂਸ ਲਿਆ।
Punjabi Bollywood Tadka
ਅਰਜੁਨ ਨਾਲ ਉਮਰ 'ਚ ਵੱਡੀ ਹੋਣ ਕਾਰਨ ਵੀ ਮਲਾਇਕਾ ਨੂੰ ਅਕਸਰ ਨਿਸ਼ਾਨੇ 'ਤੇ ਲਿਆ ਜਾਂਦਾ ਹੈ। ਇਸ 'ਤੇ ਗੱਲ ਕਰਦੇ ਹੋਏ ਮਲਾਇਕਾ ਨੇ ਕਿਹਾ,''ਜਦੋਂ ਕੋਈ ਰਿਲੇਸ਼ਨਸ਼ਿਪ 'ਚ ਹੁੰਦਾ ਹੈ ਤਾਂ ਉਸ ਦੇ ਲਈ ਅੇਜ ਗੈਪ ਮਾਇਨੇ ਨਹੀਂ ਰੱਖਦਾ। ਕੋਈ ਵੀ ਰਿਸ਼ਤਾ ਦੋ ਦਿਲਾਂ ਅਤੇ ਦਿਮਾਗ ਦੇ ਕਨੈਕਟ ਹੋਣ ਨਾਲ ਬਣਦਾ ਹੈ। ਉਨ੍ਹਾ ਨੇ ਅੱਗੇ ਸਮਾਜ ਨੂੰ ਲੈ ਕੇ ਆਪਣ ਰਾਏ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਮੇਂ ਦੇ ਨਾਲ ਸਮਾਜ ਦੀ ਮਾਨਸਿਕਤਾ ਦਾ ਵਿਕਾਸ ਨਹੀਂ ਹੋ ਰਿਹਾ। ਮਲਾਇਕਾ ਨੇ ਕਿਹਾ ਕਿ ਇਸ ਸਮਾਜ 'ਚ ਵੱਡੀ ਉਮਰ ਦੇ ਮਰਦ ਨੂੰ ਆਪਣੇ ਤੋਂ ਛੋਟੀ ਉਮਰ ਦੀ ਲੜਕੀ ਨਾਲ ਰਿਸ਼ਤੇ ਦੀ ਆਜ਼ਾਦੀ ਹੈ ਪਰ ਜਦੋਂ ਕਿਸੇ ਰਿਲੇਸ਼ਨਸ਼ਿਪ 'ਚ ਲੜਕੀ ਦੀ ਉਮਰ ਲੜਕੇ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਸ ਨੂੰ ਡੇਸਪਰੇਟ ਅਤੇ ਬੁੱਢੀ ਕਿਹਾ ਜਾਂਦਾ ਹੈ।''
Punjabi Bollywood Tadka
ਜਦੋਂ ਮਲਾਇਕਾ ਕੋਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਅਰਹਾਨ ਨੂੰ ਇਸ ਬਾਰੇ ਕਿਵੇਂ ਦੱਸਿਆ ਤਾਂ ਅਦਾਕਾਰਾ ਨੇ ਕਿਹਾ,''ਉਨ੍ਹਾਂ ਨੂੰ ਕਿਸੇ ਵੀ ਹਾਲਤ 'ਚ ਈਮਾਨਦਾਰ ਬਣੇ ਰਹਿਣਾ ਪਸੰਦ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਜ਼ਿੰਦਗੀ 'ਚ ਕੀ ਹੋ ਰਿਹਾ ਹੈ ਇਸ ਬਾਰੇ 'ਚ ਆਪਣੇ ਕਰੀਬੀਆਂ ਨੂੰ ਦੱਸਣਾ ਜ਼ਰੂਰੀ ਹੈ, ਇਸ ਤੋਂ ਬਾਅਦ ਉਨ੍ਹਾਂ ਨੂੰ ਸਮਾਂ ਦਿਓ ਤਾਂ ਕਿ ਉਹ ਹਾਲਤ ਨੂੰ ਸਮਝ ਸਕਣ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਨਾਲ ਵੀ ਈਮਾਨਦਾਰੀ ਨਾਲ ਇਸ ਬਾਰੇ 'ਚ ਗੱਲ ਕੀਤੀ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਹੁਣ ਸਾਰੇ ਖੁਸ਼ ਹਨ।''
Punjabi Bollywood Tadka


Tags: Malaika AroraArjun KapoorArhaan KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari