FacebookTwitterg+Mail

ਅੰਡਰਆਰਮਸ ਨੂੰ ਲੈ ਕੇ ਟਰੋਲ ਹੋਈ ਮਲਾਇਕਾ, ਲੋਕਾਂ ਨੇ ਇੰਝ ਉਡਾਇਆ ਮਜ਼ਾਕ

malaika arora gets trolled by netizens for sharing a bold picture of herself
30 May, 2019 04:53:07 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੌੜਾ ਇਨ੍ਹੀਂ ਦਿਨੀਂ ਕਈ ਕਾਰਨਾਂ ਕਾਰਨ ਚਰਚਾ 'ਚ ਹੈ। ਇਕ ਤਾਂ ਉਹ ਅਰਜੁਨ ਕਪੂਰ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ ਅਤੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਹੌਟ ਅਤੇ ਬੋਲਡ ਤਸਵੀਰਾਂ ਫੈਂਸ ਦਾ ਦਿਲ ਜਿੱਤ ਰਹੀਆਂ ਹਨ। ਇਸ ਵਿਚਕਾਰ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਬਲੈਕ ਐਂਡ ਵਾਇਟ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਹੱਦ ਸਲਿਮ ਅਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਜਿੱਥੇ ਕਈ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ।

 
 
 
 
 
 
 
 
 
 
 
 
 
 

#bts....

A post shared by Malaika Arora (@malaikaaroraofficial) on May 28, 2019 at 7:51pm PDT


ਇਸ ਤਸਵੀਰ 'ਚ ਮਲਾਇਕਾ ਦੇ ਆਰਮਪਿਟ ਸਾਫ-ਸਾਫ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖ ਕੇ ਯੂਜ਼ਰਸ ਕੁਮੈਂਟ ਕਰ ਰਹੇ ਹਨ। ਇਕ ਯੂਜਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਘੱਟੋ- ਘੱਟ ਆਰਮਪਿਟ ਸ਼ੇਵ ਤਾਂ ਕਰ ਲੈਂਦੀ, ਇਹ ਬਹੁਤ ਹੀ ਅਜੀਬ ਹੈ, ਵੈਕਸ ਹੀ ਕਰਵਾ ਲੈਂਦੀ। ਇਕ ਨੇ ਕੁਮੈਂਟ ਕਰਦੇ ਹੋਏ ਲਿਖਿਆ- ਮੈਮ ਹੇਅਰ ਤਾਂ ਬਣਾ ਲਿਆ ਕਰੋ ਉਂਝ ਤੁਹਾਡੇ ਨਾਲੋਂ ਵੱਡੇ ਤਾਂ ਮੇਰੇ ਹਨ। ਇਕ ਨੇ ਕੁਮੈਂਟ ਕੀਤਾ- ਅੰਡਰਆਰਮਸ ਤਾਂ ਵੈਕਸ ਕਰ ਲੈਂਦੀ। ਹਾਲਾਂਕਿ, ਕੁਝ ਲੋਕਾਂ ਨੇ ਇਸ ਦੀ ਸਰਾਹਨਾ ਵੀ ਕੀਤੀ।
Punjabi Bollywood Tadka
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਸੈਲੀਬ੍ਰਿਟੀ ਨੇ ਆਰਮਪਿਟ ਦੇ ਹੇਅਰ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੋਵੇ। ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਵੀ ਆਪਣੇ ਇਕ ਫੋਟੋਸ਼ੂਟ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਆਰਮਪਿਟ ਫੋਟੋਸ਼ਾਪਡ ਹੈ ਪਰ ਅਦਾਕਾਰਾ ਨੇ ਫਿਲਟਰ ਕੀਤੇ ਬਿਨਾਂ ਇਕ ਕੁਦਰਤੀ ਤਸਵੀਰ ਪੋਸਟ ਕਰਕੇ ਦਿਖਾਇਆ ਸੀ ਕਿ ਪਿੱਛਲੀ ਤਸਵੀਰ ਦੇ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ।


Tags: Malaika AroraTrolleInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari