FacebookTwitterg+Mail

'ਪਟਾਖਾ' ਦਾ ਆਈਟਮ ਸੌਂਗ ਰਿਲੀਜ਼, ਮਲਾਇਕਾ ਨੇ ਦੇਸੀ ਠੁਮਕਿਆਂ ਨਾਲ ਫੈਲਾਈ ਸਨਸਨੀ

malaika arora hello hello
05 September, 2018 03:59:36 PM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਫਿਲਮ 'ਪਟਾਖਾ' ਦਾ ਆਈਟਮ ਗੀਤ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਮਲਾਇਕਾ ਅਰੋੜਾ ਨੇ ਆਪਣੀਆਂ ਅਦਾਵਾਂ ਦਾ ਤੜਕਾ ਲਾਇਆ ਹੈ। ਬੀਤੇ ਦਿਨੀਂ ਹੀ ਇਸ ਗੀਤ ਦਾ ਫਸਟ ਲੁੱਕ ਮਲਾਇਕਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਮਲਾਇਕਾ ਦੇ ਇਸ ਆਈਟਮ ਗੀਤ ਦਾ ਨਾਂ 'ਹੈਲੋ-ਹੈਲੋ' ਹੈ। 'ਪਟਾਖਾ' ਫਿਲਮ ਦਾ ਗੀਤ ਬਾਕੀ ਬਾਲੀਵੁੱਡ ਆਈਟਮ ਨੰਬਰ ਗਾਣਿਆਂ ਵਰਗਾ ਨਹੀਂ ਹੈ। ਇਹ ਵਿਸ਼ਾਲ ਦੀ ਫਿਲਮ 'ਚ ਉਸ ਦੀ ਮਦਦ ਕਰਦਾ ਨਜ਼ਰ ਆਵੇਗਾ। ਗੀਤ ਦੀ ਸ਼ੁਰੂਆਤ ਹੀ ਰਾਧਿਕਾ ਮਦਾਨ ਤੇ ਆਪਣੇ ਪ੍ਰੇਮੀ ਨਾਲ ਹੁੰਦੀ ਹੈ।

ਇਸ ਤੋਂ ਬਾਅਦ ਮਲਾਇਕਾ ਦੀ ਐਂਟਰੀ ਹੁੰਦੀ ਹੈ। ਬਲੈਕ ਕਲਰ ਦੀ ਘਾਗਰਾ-ਚੋਲੀ 'ਚ ਜਦੋਂ ਮਲਾਇਕਾ ਆਪਣੀਆਂ ਅਦਾਵਾਂ ਦਿਖਾਉਂਦੀ ਹੈ ਰਹ ਕੋਈ ਉਸ ਦਾ ਦੀਵਾਨਾ ਹੋ ਰਿਹਾ। 'ਹੈਲੋ-ਹੈਲੋ' ਗੀਤ ਨੂੰ ਵਿਸ਼ਾਲ ਭਾਰਦਵਾਜ ਨੇ ਬਣਾਇਆ ਹੈ ਤੇ ਇਸ ਨੂੰ ਰੇਖਾ ਭਾਰਦਵਾਜ ਨੇ ਗਾਇਆ ਹੈ। ਇਸ 'ਤੇ ਮਲਾਇਕਾ ਨੇ ਆਪਣੇ ਦੇਸੀ ਠੁਮਕਿਆਂ ਨਾਲ ਕਹਿਰ ਮਚਾਇਆ ਹੈ। ਇਸ ਗੀਤ ਲਈ ਵਿਸ਼ਾਲ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ।


Tags: Malaika AroraSizzle LookHello HelloPataakhaSanya MalhotraVishal BhardwajGulzar SahabInstagramBollywood Celebrity

Edited By

Sunita

Sunita is News Editor at Jagbani.