FacebookTwitterg+Mail

10 ਸਾਲ ਪੁਰਾਣੀ ਤਸਵੀਰ ਕੀਤੀ ਮਲਾਇਕਾ ਨੇ ਸ਼ੇਅਰ, ਬੇਬੀ ਨਾਲ ਕਰਵਾਇਆ ਸੀ ਫੋਟੋਸ਼ੂਟ

    1/5
15 January, 2017 02:51:09 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਨੇ ਹਾਲੀਆ 'ਚ ਆਪਣੇ ਇੰਸਟਾਗ੍ਰਾਮ 'ਤੇ 14 ਸਾਲ ਪੁਰਾਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮਲਾਇਕਾ ਸ਼ੋਲਡਰ ਲੈੱਸ ਡਰੈੱਸ 'ਚ ਬੇਬੀ ਨੂੰ ਗੋਦ 'ਚ ਚੁੱਕੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਬੱਚੇ ਲਈ ਮਾਂ ਦੀ ਮਮਤਾ ਦਿਖਾਈ ਗਈ ਹੈ। ਮਲਾਇਕਾ ਦੀ ਇਹ ਤਸਵੀਰ ਇਕ ਮੈਗਜ਼ੀਨ ਲਈ ਕਰਵਾਏ ਗਏ ਫੋਟੋਸ਼ੂਟ ਦੀ ਹੈ। ਮਲਾਇਕਾ ਨੇ ਇਸ ਤਸਵੀਰ ਨੂੰ ਆਪਣੀ ਪਸੰਦੀਦਾ ਤਸਵੀਰ ਦੱਸਦੇ ਹੋਏ ਲਿਖਿਆ ਹੈ, ''Found my all time fav pic shot 14 yrs back by my fav @farrokhchothia for @feminaindia cover ❤️️❤️️❤️️#mommy&baby @iamarhaankhan #14yrsthrowback।''
ਜ਼ਿਕਰਯੋਗ ਹੈ ਕਿ ਮਲਾਇਕਾ ਅਤੇ ਅਰਬਾਜ਼ ਖਾਨ ਨੂੰ ਲੈ ਕੇ ਤਲਾਕ ਦੀਆਂ ਖਬਰਾਂ ਸਾਲ 2016 ਦੀ ਸ਼ੁਰੂਆਤ 'ਚ ਆਈਆਂ ਸੀ। ਇਸ ਤੋਂ ਬਾਅਦ ਮਲਾਇਕਾ ਅਰਬਾਜ਼ ਦਾ ਘਰ ਛੱਡ ਕੇ ਬੇਟੇ ਅਰਹਾਨ ਖਾਨ ਨਾਲ ਵੱਖ ਰਹਿਣ ਲੱਗ ਗਈ।

Tags: ਮਲਾਇਕਾ ਅਰੋੜਾ ਖਾਨ ਅਰਹਾਨ ਖਾਨਇੰਸਟਾਗ੍ਰਾਮMalaika Arora Khan arhaan Khan Instagram