ਮੁੰਬਈ (ਬਿਊਰੋ) — ਇਨ੍ਹੀਂ ਦਿਨੀਂ ਦੇਸ਼ 'ਚ ਮੌਜ਼ੂਦਾ ਹਾਲਾਤ ਕਾਰਨ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਆਪਣੀ ਸੁਰੱਖਿਆ ਲਈ ਘਰਾਂ 'ਚ ਹੀ ਸਮਾਂ ਬਿਤਾ ਰਿਹਾ ਹੈ। ਇਸੇ ਦੌਰਾਨ ਹਮੇਸ਼ਾ ਰੁੱਝੇ ਰਹਿਣ ਵਾਲੇ ਬਾਲੀਵੁੱਡ ਸਿਤਾਰੇ ਵੀ ਬਿਲਕੁਲ ਫਰੀ ਹਨ। ਬਾਲੀਵੁੱਡ ਸਿਤਾਰੇ ਲਾਕਡਾਊਨ ਦੇ ਦਿਨਾਂ 'ਚ ਫੈਨਜ਼ ਨਾਲ ਅਕਸਰ ਹੀ ਆਪਣੀਆਂ ਜ਼ਿੰਦਗੀ ਦੀਆਂ ਕੁਝ ਝਲਕਾਂ ਸ਼ੇਅਰ ਕਰਦੇ ਦਿਸ ਹੀ ਜਾਂਦੇ ਹਨ। ਕਦੇ ਲਿਵਿੰਗ ਰੂਪ 'ਚ ਝਾੜੂ ਲਗਾਉਂਦੇ ਤੇ ਕਦੇ ਕਿਚਨ 'ਚ ਖਾਣਾ ਬਣਾਉਂਦੇ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਵੀ ਕੰਮ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਕੇ ਆਪਣੇ ਆਲੀਸ਼ਾਨ ਅਪਾਰਟਮੈਂਟ ਦੀ ਝਲਕ ਦਿਖਾਉਂਦੀ ਨਜ਼ਰ ਆਈ ਹੈ। ਇਸ ਘਰ 'ਚ ਮਲਾਇਕਾ ਅਰਬਾਜ਼ ਖਾਨ ਨੂੰ ਤਲਾਕ ਦੇਣ ਤੋਂ ਬਾਅਦ ਸ਼ਿਫਟ ਹੋਈ ਸੀ। ਮਲਾਇਕਾ ਅਰੋੜਾ ਦੇ ਘਰ ਦੀ ਲੌਬੀ ਹੈ, ਜਿਥੇ ਉਹ ਹਰ ਤਿਉਹਾਰ 'ਤੇ ਖਾਸ ਸਜਾਵਟ ਕਰਦੀ ਹੈ। ਇਸ ਦੇ ਨਾਲ ਹੀ ਫੈਸਟੀਵਲ ਨੂੰ ਇਕ ਤਸਲੀਰ ਇਸ ਜਗ੍ਹਾ 'ਤੇ ਜ਼ਰੂਰ ਲੈਂਦੀ ਹੈ। ਮਲਾਇਕਾ ਦੇ ਘਰ ਦਾ ਲਿਵਿੰਗ ਰੂਮ, ਜਿਸ ਨੂੰ ਉਸ ਨੇ ਬੇਹੱਦ ਖਾਸ ਢੰਗ ਨਾਲ ਸਜਾਇਆ ਹੈ। ਮਲਾਇਕਾ ਫੁਰਸਤ ਦੇ ਪਲਾਂ 'ਚ ਇਥੇ ਤਸਵੀਰਾਂ ਕਲਿੱਕ ਕਰਵਾਉਂਦੀ ਅਕਸਰ ਹੀ ਨਜ਼ਰ ਆਉਂਦੀ ਹੈ। ਮਲਾਇਕਾ ਦੀ ਸਭ ਤੋਂ ਪਸੰਦੀਦਾ ਹੈ ਉਸ ਦੇ ਘਰ ਦੀ ਬਾਲਕਨੀ, ਜਿਥੇ ਉਹ ਸਟਾਈਲਿਸ਼ ਅੰਦਾਜ਼ 'ਚ ਖੜ੍ਹੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਘਰ ਦੀ ਬਾਲਕਨੀ ਨੂੰ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਨਾਲ ਸਜਾਇਆ ਹੈ। ਕਿਚਨ 'ਚ ਖਾਣਾ ਪਕਾਉਂਦੇ ਸਮੇਂ ਮਲਾਇਕਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ। ਮਲਾਇਕਾ ਅਰੋੜਾ ਦੀ ਮਾਰਨਿੰਗ ਸੈਲਫੀ 'ਚ ਉਸ ਦਾ ਬੈੱਡਰੂਮ ਕਈ ਵਾਰ ਦੇਖਣ ਨੂੰ ਮਿਲ ਚੁੱਕਾ ਹੈ।