FacebookTwitterg+Mail

ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਬੋਲੀ ਮਲਾਇਕਾ ਅਰੋੜਾ

malaika arora on relationship with arjun kapoor
29 July, 2019 01:28:38 PM

ਮੁੰਬਈ(ਬਿਊਰੋ)— ਮਲਾਇਕਾ ਅਰੋੜਾ ਦਾ ਕਹਿਣਾ ਹੈ ਕਿ ਪਿਆਰ 'ਚ ਹਰ ਕੋਈ ਦੂਜਾ ਮੌਕਾ ਪਾਉਣ ਦਾ ਹੱਕਦਾਰ ਹੈ ਅਤੇ ਲੋਕਾਂ ਨੂੰ ਖੁੱਲ੍ਹੇ ਦਿਮਾਗ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਪੇਸ਼ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਮਲਾਇਕਾ ਨੇ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ 30 ਦਿਨਾਂ ਤੱਕ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੋ ਕੇ ਰੱਖਿਆ, ਇਸ ਤੋਂ ਬਾਅਦ ਫਿਰ ਉਸ ਨੇ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਕਦੀ ਇਕ-ਦੂਜੇ ਦੀਆਂ ਤਸਵੀਰਾਂ 'ਤੇ ਮਜ਼ਾਕੀਆਂ ਕੁਮੈਂਟ ਕਰ ਕੇ ਦੋਵਾਂ ਨੇ ਹੌਲੀ-ਹੌਲੀ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ।
Punjabi Bollywood Tadka
ਮਲਾਇਕਾ ਨੇ ਕਿਹਾ ਕਿ ਭਾਰਤ 'ਚ ਇਕ ਔਰਤ ਲਈ ਪਿਆਰ 'ਚ ਦੂਜਾ ਮੌਕਾ ਲੈਣਾ ਅੱਜ ਵੀ ਇਕ 'ਟੈਬੂ' ਹੈ ਕਿਉਂਕਿ ਇੱਥੇ ਬਹੁਤ ਸਾਰੇ ਹਾਲਾਤ ਅਤੇ ਮੁੱਦੇ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਭਾਵੇਂ ਕਿ ਮੈਨੂੰ ਲੱਗਦਾ ਹੈ ਕਿ ਇਸ ਮੁੱਦੇ ਨੂੰ ਖੁੱਲ੍ਹੇ ਦਿਮਾਗ ਨਾਲ ਸੁਲਝਾਉਣਾ ਚਾਹੀਦਾ ਹੈ। ਚੀਜ਼ਾਂ ਪ੍ਰਤੀ ਸਖਤ ਅਤੇ ਨਾਂਹ-ਪੱਖੀ ਹੋਣ ਤੋਂ ਉਲਟ ਥੋੜ੍ਹੀ ਹੋਰ ਜ਼ਿਆਦਾ ਸੰਵੇਦਨਸ਼ੀਲਤਾ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਕ ਦੂਜਾ ਮੌਕਾ ਦੇਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਮਲਾਇਕਾ ਨੂੰ ਇੰਸਟਾਗ੍ਰਾਮ 'ਤੇ 92 ਲੱਖ ਲੋਕ ਫੋਲੋ ਕਰਦੇ ਹਨ।


Tags: Malaika AroraArjun KapoorRelationshipBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari