FacebookTwitterg+Mail

Pics : ਪਾਰਟੀ ਦੌਰਾਨ ਦੋਸਤਾਂ ਸਾਹਮਣੇ ਬੋਲਡ ਹੋਈ ਮਲਾਇਕਾ

malaika arora party
24 November, 2018 12:15:43 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਨੇ ਆਪਣੇ ਦੋਸਤਾਂ ਨਾਲ ਇਕ ਸ਼ਾਨਦਾਰ ਪਾਰਟੀ ਕੀਤੀ, ਜਿਸ ਦੀਆਂ ਕੁਝ ਬੋਲਡ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਮਲਾਇਕਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਮਸਤੀ ਕਰਦੀ-ਕਰਦੀ ਮਲਾਇਕਾ ਜ਼ਮੀਨ 'ਤੇ ਵੀ ਲੇਟ ਗਈ। ਇਸ ਦੌਰਾਨ ਉਹ ਬੇਹੱਦ ਹੌਟ ਤੇ ਬੋਲਡ ਲੱਗ ਰਹੀ ਸੀ।


ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਲਾਇਕਾ ਆਪਣੀ ਲਵ-ਲਾਈਫ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਰਿਸ਼ਤਾ ਇੰਨੀ ਦਿਨੀਂ ਬੀ-ਟਾਊਨ ਦਾ ਸਭ ਤੋਂ ਹੌਟ ਟੌਪਿਕ ਬਣਿਆ ਹੋਇਆ ਹੈ।

ਇਕ ਪਾਰਟੀ ਦੌਰਾਨ ਅਰਜੁਨ ਕਪੂਰ ਅਤੇ ਮਲਾਇਕਾ ਕਾਫੀ ਨੇੜੇ ਨਜ਼ਰ ਆਏ ਸਨ।

ਇਸ ਪਾਰਟੀ 'ਚ ਅਰਜੁਨ ਦੀ ਚਾਚੀ ਮਹੀਪ ਕਪੂਰ ਵੀ ਉਨ੍ਹਾਂ ਨਾਲ ਮਸਤੀ ਕਰਦੀ ਦਿਖਾਈ ਦਿੱਤੀ ਸੀ।

ਖਬਰਾਂ ਦੀ ਮੰਨੀਏ ਤਾਂ ਅਰਜੁਨ ਤੇ ਮਲਾਇਕਾ ਅਗਲੇ ਸਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਹਾਲਾਂਕਿ ਦੋਵਾਂ ਨੇ ਇਸ ਵਿਸ਼ੇ 'ਤੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ।


Tags: Malaika Arora Party Instagram American Festival Preeta Sukhtankar Delnaz Daruwala Vahbiz Mehta Bollywood Celebrity

Edited By

Sunita

Sunita is News Editor at Jagbani.