FacebookTwitterg+Mail

ਮਲਾਇਕਾ ਨੇ ਅਰਜੁਨ ਨੂੰ ਦੱਸਿਆ ਅਜਿਹਾ ਹੁੰਦਾ ਹੈ 'ਸੱਚਾ ਪ੍ਰੇਮੀ', ਵਾਇਰਲ ਹੋਈ ਪੋਸਟ

malaika arora shares emotional post tagging arjun kapoor
03 July, 2019 02:13:52 PM

ਮੁੰਬਈ(ਬਿਊਰੋ)— ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਨਿਊਯਾਰਕ 'ਚ ਸਮਾਂ ਬਿਤਾ ਰਹੇ ਹਨ। ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਆਪਣੇ ਰਿਸ਼ਤੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਸਵੀਕਾਰ ਕਰ ਚੁੱਕੇ ਹਨ। ਹਾਲ ਹੀ 'ਚ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਮਲਾਇਕਾ ਅਰੋੜਾ ਨੇ ਇਸ ਰੋਮਾਂਟਿਕ ਪੋਸਟ ਨੂੰ ਅਰਜੁਨ ਕਪੂਰ ਨੂੰ ਟੈਗ ਕੀਤੀ ਹੈ।

Punjabi Bollywood Tadka
ਇਸ ਪੋਸਟ 'ਚ ਪਿਆਰ ਨੂੰ ਲੈ ਕੇ ਕਈ ਗੱਲਾਂ ਦੱਸੀਆਂ ਗਈਆਂ ਹਨ। ਜਿਸ 'ਚ ਲਿਖਿਆ ਹੈ,''ਸਹੀ ਪਿਆਰ ਕਦੇ ਵੀ ਗੁੱਸੇ ਕਾਰਨ ਨਹੀਂ ਬਣਦਾ, ਇਸ 'ਚ ਤੁਹਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ।'' ਮਲਇਕਾ ਅਰੋੜਾ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ। ਲੋਕ ਇਸ 'ਤੇ ਕਾਫੀ ਰਿਐਕਟ ਵੀ ਕਰ ਰਹੇ ਹਨ।

 
 
 
 
 
 
 
 
 
 
 
 
 
 

Happy bday my crazy,insanely funny n amazing @arjunkapoor ... love n happiness always

A post shared by Malaika Arora (@malaikaaroraofficial) on Jun 26, 2019 at 9:42am PDT


ਦੱਸ ਦੇਈਏ ਕਿ ਕੁਝ ਦਿਨ ਪਹਿਲੇ ਹੀ ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਆਪਣੇ ਇੰਸਟਾਗ੍ਰਾਮ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਦੋਵੇਂ ਰੋਮਾਂਟਿਕ ਅੰਦਾਜ਼ 'ਚ ਦਿਖਾਈ ਦੇ ਰਹੇ ਸਨ।  ਵਰਕਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਜਲਦ ਹੀ ਫਿਲਮ 'ਪਾਨੀਪਤ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਰਜੁਨ ਕਪੂਰ ਨਾਲ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਵੀ ਦਿਖਾਈ ਦੇਵੇਗੀ।


Tags: Malaika AroraArjun KapoorInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari