FacebookTwitterg+Mail

ਸਵਿਮਿੰਗ ਪੂਲ 'ਚ ਮਲਾਇਕਾ ਨੇ ਕੀਤੀ ਮਸਤੀ, ਤਸਵੀਰ ਵਾਇਰਲ

malaika arora swimming photos
01 June, 2019 05:48:47 PM

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਗਿਣਤੀ ਬਾਲੀਵੁੱਡ ਦੀਆਂ ਫਿੱਟਨੈੱਸ ਫਰੀਕ ਅਦਾਕਾਰਾਂ 'ਚ ਹੁੰਦੀ ਹੈ। ਮਲਾਇਕਾ ਆਪਣੇ ਕੰਮ ਤੋਂ ਜ਼ਿਆਦਾ ਆਪਣੇ ਰਿਲੇਸ਼ਨਸ਼ਿਪ ਸਟੇਟਸ ਅਤੇ ਸਟਾਈਲ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਮਲਾਇਕਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਸਵਿਮਿੰਗ ਪੁੱਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ ਹੈ 'ਇਸ ਗਰਮੀ ਨੇ ਮੈਨੂੰ ਪਾਣੀ 'ਚ ਖੇਡਣ ਲਈ ਮਜ਼ਬੂਰ ਕਰ ਦਿੱਤਾ ਹੈ'।

Punjabi Bollywood Tadkaਫੈਨਜ਼ ਮਲਾਇਕਾ ਦੀਆਂ ਇਨ੍ਹਾਂ ਤਸਵੀਰਾਂ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ। ਦੱਸ ਦਈਏ ਕਿ ਮਾਲਇਕਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਜਿਮ ਦੌਰਾਨ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।ਮਲਾਇਕਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਕਾਫੀ ਸਮੇਂ ਤੋਂ ਬਾਲੀਵੁੱਡ ਗਲਿਆਰਿਆਂ 'ਚ ਖਬਰਾਂ ਆ ਰਹੀਆਂ ਹਨ ਕਿ ਅਰਜੁਨ ਤੇ ਮਲਾਇਕਾ ਜਲਦ ਵਿਆਹ ਕਰਵਾ ਸਕਦੇ ਹਨ।


Tags: Malaika AroraBollywood ActressViral Swimming PhotosBollywood Update

Edited By

Lakhan

Lakhan is News Editor at Jagbani.