FacebookTwitterg+Mail

ਮਲਾਇਕਾ ਅਰੋੜਾ ਨੇ ਕਰਿਸ਼ਮਾ ਕਪੂਰ ਤੇ ਅੰਮ੍ਰਿਤਾ ਅਰੋੜਾ ਨਾਲ ਕੀਤਾ ਲੰਚ, ਕੈਮਰੇ 'ਚ ਹੋਈਆਂ ਕੈਦ

malaika arora with karishma kapoor and amrita arora
23 August, 2017 02:37:25 PM

ਮੁੰਬਈ— ਬਾਲੀਵੁੱਡ ਅਭਿਨੇਤਰੀਆਂ 'ਚ ਜੇਕਰ ਪੱਕੀਆਂ ਸਹੇਲੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ ਤੇ ਅੰਮ੍ਰਿਤਾ ਅਰੋੜਾ ਦਾ ਨਾਂ ਆਉਂਦਾ ਹੈ। ਇਹ ਤਿੰਨੇ ਅਕਸਰ ਇਕੱਠੀਆਂ ਪਾਰਟੀ ਕਰਦੀਆਂ ਨਜ਼ਰ ਆਉਂਦੀਆਂ ਹਨ। ਕੱਲ ਵੀ ਇਹ ਤਿੰਨੇ ਅਭਿਨੇਤਰੀਆਂ ਇਕੱਠੀਆਂ ਲੰਚ ਕਰਨ ਪਹੁੰਚੀਆਂ। ਇਸ ਗਰੁੱਪ 'ਚ ਕਰੀਨਾ ਕਪੂਰ ਵੀ ਹੁੰਦੀ ਹੈ ਪਰ ਕੱਲ ਉਹ ਨਜ਼ਰ ਨਹੀਂ ਆਈ।
Punjabi Bollywood Tadka
ਜਦੋਂ ਇਹ ਤਿੰਨੇ ਅਭਿਨੇਤਰੀਆਂ ਲੰਚ ਤੋਂ ਬਾਅਦ ਮੁੰਬਈ ਦੇ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੀਆਂ ਸਨ ਤਾਂ ਇਸ ਦੌਰਾਨ ਇਨ੍ਹਾਂ ਨੂੰ ਕੈਮਰੇ 'ਚ ਕੈਦ ਕੀਤਾ ਗਿਆ। ਕਰਿਸ਼ਮਾ ਕਪੂਰ ਨੇ ਨੀਲੇ ਰੰਗ ਦੀ ਸ਼ਰਟ ਤੇ ਜੀਨਸ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਕਰਿਸ਼ਮਾ ਨੇ ਮਹਿਰੂਨ ਰੰਗ ਦਾ ਬੈਗ ਵੀ ਚੁੱਕ ਰੱਖਿਆ ਸੀ।
Punjabi Bollywood Tadka
ਮਲਾਇਕਾ ਅਰੋੜਾ ਹਮੇਸ਼ਾ ਦੀ ਤਰ੍ਹਾਂ ਹੀ ਆਪਣੇ ਲੁੱਕ ਨਾਲ ਇੰਪ੍ਰੈੱਸ ਕਰਦੀ ਨਜ਼ਰ ਆਈ। ਮਲਾਇਕਾ ਨੇ ਕਟੀ-ਫਟੀ ਜੀਨਸ ਨਾਲ ਸਫੈਦ ਰੰਗ ਦੀ ਕ੍ਰਾਪ ਸ਼ਰਟ ਪਹਿਨ ਰੱਖੀ ਸੀ। ਬੁੱਲ੍ਹਾਂ 'ਤੇ ਰੈੱਡ ਲਿਪਸਟਿਕ ਤੇ ਅੱਖਾਂ 'ਤੇ ਕਾਲੀਆਂ ਐਨਕਾਂ ਉਸ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਹੀਆਂ ਸਨ।
Punjabi Bollywood Tadka
ਉਥੇ ਅੰਮ੍ਰਿਤਾ ਅਰੋੜਾ ਸਫੈਦ ਜੀਨਸ ਦੇ ਨਾਲ ਟੈਂਕ ਟਾਪ ਪਹਿਨੀ ਨਜ਼ਰ ਆਈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Malaika Arora Amrita Arora Karishma Kapoor Lunch