FacebookTwitterg+Mail

ਮਲਾਇਕਾ ਦੇ ਜਵਾਨ ਰਹਿਣ ਦਾ ਖੁੱਲ੍ਹਿਆ ਰਾਜ਼, ਵੀਡੀਓ ਵਾਇਰਲ

malaika fans inspire video malaika arora from b
29 May, 2019 09:58:15 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੇ ਵਰਕ ਆਊਟ ਦੇ ਵੀਡੀਓਜ਼ ਅਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਉਸ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ ਇੰਸਟਾਗ੍ਰਾਮ 'ਤੇ ਸ਼ੇਅਰ ਇਸ ਵੀਡੀਓ 'ਚ ਮਲਾਇਕਾ ਆਰੋੜਾ ਯੋਗਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆ ਮਲਾਇਕਾ ਨੇ ਕੈਪਸ਼ਨ 'ਚ ਲਿਖਿਆ 'ਯੋਗਾ ਨਾ ਸਿਰਫ ਲੋਕਾਂ ਨੂੰ ਸਰੀਰਕ ਸਗੋਂ ਮਾਨਸਿਕ ਰੂਪ ਤੋਂ ਵੀ ਤੰਦਰੁਸਤ ਰੱਖਦਾ ਹੈ।'

 
 
 
 
 
 
 
 
 
 
 
 
 
 

Yoga keeps me calm and #LuxTights keep me comfortable! Thanks @reebokindia. My yoga sessions keep getting better and better.👍

A post shared by Malaika Arora (@malaikaaroraofficial) on May 27, 2019 at 11:31pm PDT


ਦੱਸ ਦਈਏ ਕਿ ਮਲਾਇਕਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਨਾ ਸਿਰਫ ਯੋਗਾ ਸਗੋਂ ਵੱਖ–ਵੱਖ ਤਰ੍ਹਾਂ ਦੀਆਂ ਕਸਰਤਾਂ ਦਾ ਸਹਾਰਾ ਲੈਂਦੀ ਹੈ। 45 ਦੀ ਉਮਰ 'ਚ ਵੀ ਉਸ ਨੇ ਜਿਸ ਤਰ੍ਹਾਂ ਨਾਲ ਆਪਣੇ-ਆਪ ਨੂੰ ਫਿੱਟ ਰੱਖਿਆ ਹੈ ਉਹ ਕਾਫੀ ਸਰਾਹਣਯੋਗ ਹੈ। ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟ ਅਤੇ ਪਰਸਨਲ ਲਾਈਫ ਬਾਰੇ ਅਪਡੇਟ ਕਰਦੀ ਰਹਿੰਦੀ ਹੈ।


Tags: Malaika AroraVideoInstagramViralBollywood Celebrity

Edited By

Sunita

Sunita is News Editor at Jagbani.