FacebookTwitterg+Mail

#MeToo ਨਹੀਂ, 'ਮੌਕੇ 'ਤੇ ਥੱਪੜ ਮਾਰ ਕੇ ਮਾਮਲਾ ਨਜਿੱਠਣ 'ਚ ਵਿਸ਼ਵਾਸ ਰੱਖਦੀ ਹਾਂ'

malini awasthi
06 November, 2018 02:02:41 PM

ਬਾਰਾਬੰਕੀ(ਬਿਊਰੋ)— ਦੁਨੀਆ ਭਰ 'ਚ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚੱਲ ਰਹੀ '#ਮੀਟੂ' ਮੁਹਿੰਮ ਦਾ ਹੀ ਚਰਚਾ ਹੈ। ਆਏ ਦਿਨ ਕੋਈ ਨਾ ਕੋਈ ਮਸ਼ਹੂਰ ਹਸਤੀ ਇਸ ਦੀ ਲਪੇਟ 'ਚ ਆ ਰਹੀ ਹੈ। ਉਧਰ ਇਸ ਮੁਹਿੰਮ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ। ਕਈ ਲੋਕ ਇਸ ਨੂੰ ਧੋਖਾ ਕਰਾਰ ਦੇ ਰਹੇ ਹਨ ਅਤੇ ਕਈ ਲੋਕ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦੇ ਰਹੇ ਹਨ ਪਰ ਦੇਸ਼ ਦੀ ਮਸ਼ੂਹਰ ਲੋਕ ਗਾਇਕਾ ਮਾਲਿਨੀ ਅਵਸਥੀ ਮੁਤਾਬਕ ਉਹ ਪਿੰਡਾਂ 'ਚ ਗੀਤ ਗਾਉਂਦੀ ਹੈ ਅਤੇ ਉਥੇ '#ਮੀਟੂ' ਨਹੀਂ ਹੁੰਦਾ, ਸਗੋਂ ਉਥੇ ਤੁਰੰਤ ਥੱਪੜ ਮਾਰ ਕੇ ਮਾਮਲਾ ਨਜਿੱਠ ਲਿਆ ਜਾਂਦਾ ਹੈ।


ਦੱਸ ਦੇਈਏ ਕਿ ਬਾਰਾਬੰਕੀ ਦੇ ਇਤਿਹਾਸਿਕ ਪੌਰਾਣਿਕ ਦੇਵਾ ਮੇਲਾ 'ਚ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ ਜਾਣੀ ਜਾਂਦੀ ਮਸ਼ਹੂਰ ਲੋਕ ਗਾਇਕਾ ਮਾਲਿਨੀ ਅਵਸਥੀ ਨੇ ਕਿਹਾ ਕਿ ਪਿੰਡਾਂ 'ਚ '#ਮੀਟੂ' ਨਹੀਂ, ਮੌਕੇ 'ਤੇ ਥੱਪੜ ਮਾਰ ਕੇ ਮਾਮਲਾ ਨਜਿੱਠ ਲਿਆ ਜਾਂਦਾ ਹੈ। ਇਥੇ ਰਾਤ ਵੇਲੇ ਛੇੜਛਾੜ ਹੋਵੇ ਤਾਂ ਉਥੇ ਸਵੇਰੇ ਹੀ ਮਾਂ-ਭੈਣ ਪਹੁੰਚ ਕੇ ਮਾਮਲਾ ਨਜਿੱਠ ਲੈਂਦੀਆਂ ਹਨ। ਮਾਲਿਨੀ ਅਵਸਥੀ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਤੁਰੰਤ ਪ੍ਰਕਿਰਿਆ ਦੇ ਦੇਣੀ ਚਾਹੀਦੀ ਹੈ।


Tags: Malini Awasthi MeToo Agent Vinod Dum Laga Ke Haisha Hindustani Classical Singer

Edited By

Sunita

Sunita is News Editor at Jagbani.