FacebookTwitterg+Mail

ਗਾਇਕ ਮਲਕੀਤ ਸਿੰਘ ਦੀ ਮੌਤ ਦੀ ਖਬਰ ਨਾਲ ਲੋਕਾਂ 'ਚ ਖਲਬਲੀ, ਖੁਦ ਲਾਈਵ ਹੋ ਕੇ ਦੱਸਿਆ ਸੱਚ

malkit singh
25 January, 2018 03:40:17 PM

ਜਲੰਧਰ/ਅੰਮ੍ਰਿਤਸਰ(ਬਿਊਰੋ)— ਸੋਸ਼ਲ ਮੀਡੀਆ 'ਤੇ ਪੰਜਾਬੀ ਮਸ਼ਹੂਰ ਗਾਇਕ ਮਲਕੀਤ ਸਿੰਘ ਦੀ ਮੌਤ ਦੀ ਫੈਲੀ ਖਬਰ 'ਤੇ ਉਸ ਸਮੇਂ ਵਿਰਾਮ ਲੱਗਾ ਜਦੋਂ ਖੁਦ ਮਲਕੀਤ ਸਿੰਘ ਨੇ ਲਾਈਵ ਹੋ ਕੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਮੈਂ ਆਪਣੇ ਪ੍ਰਸ਼ੰਸਕਾਂ ਦਾ ਆਸਾਨਮੰਦ ਹਾਂ, ਜਿਨ੍ਹਾਂ ਨੇ ਮੈਸੇਜ ਕਰਕੇ ਮੇਰਾ ਹਾਲ ਪੁੱਛਿਆ।

ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਹਰਨਾਮ ਚੰਡੀਗੜ੍ਹ ਨਿਵਾਸੀ ਮਸ਼ਹੂਰ ਪੇਂਟਰ ਮਲਕੀਤ ਸਿੰਘ ਦੀ 75 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਤੁਹਾਡਾ ਗੋਲਡਨ ਸਟਾਰ ਤੁਹਾਡੀਆਂ ਸ਼ੁੱਭਕਾਮਨਾਵਾਂ ਸਦਕਾ ਸਹੀ ਸਲਾਮਤ ਹੈ। ਉਨ੍ਹਾਂ ਨੇ ਕਿਹਾ ਪੰਜਾਬ ਦੇ ਲੋਕ ਹੀ ਨਹੀਂ ਸਗੋਂ ਇੰਗਲੈਂਡ 'ਚ ਰਹਿੰਦੇ ਮੇਰੇ ਫੈਨਜ਼ ਵੀ ਮੇਰੀ ਮੌਤ ਦੀ ਖਬਰ ਨਾਲ ਕਾਫੀ ਪਰੇਸ਼ਾਨ ਹੋਏ।'' ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਮੈਂ ਸਟੇਜ ਸ਼ੋਅ ਲਈ ਭਾਰਤ 'ਚ ਹੀ ਹਾਂ।


Tags: Malkit SinghPunjabi SingerAgg Larr GaayeeChak Deh DholiaNach Giddhe Vich

Edited By

Sunita

Sunita is News Editor at Jagbani.